ਅਮਰੀਕਾ ਨੇ ਜਸਵੰਤ ਸਿੰਘ ਦੇ ਦੇਹਾਂਤ ‘ਤੇ ਜਤਾਇਆ ਸੋਗ

ਵਾਸ਼ਿੰਗਟਨ, 30 ਸਤੰਬਰ 2020 : ਅਮਰੀਕਾ ਨੇ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਦਿਹਾਂਤ ‘ਤੇ ਸੋਗ ਜਤਾਉਂਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਨ•ਾਂ ਨੇ ਸਥਾਈ ਯੋਗਦਾਨ ਲਈ ਉਨ•ਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਭਾਜਪਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਨਜ਼ਦੀਕੀ ਸਹਿਯੋਗੀ 82 ਸਾਲਾ ਜਸਵੰਤ ਸਿੰਘ ਦਾ 27 ਸਤੰਬਰ ਨੂੰ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਨੇ ਇੱਕ ਟਵੀਟ ਵਿੱਚ ਕਿਹਾ ਕਿ ਇੱਕ ਸੂਝਵਾਨ ਕੈਬਨਿਟ ਮੰਤਰੀ, ਸੰਸਦ ਮੈਂਬਰ ਅਤੇ ਫ਼ੌਜੀ ਜਸਵੰਤ ਸਿੰਘ ਨੂੰ ਭਾਰਤੀ ਗਣਰਾਜ ਲਈ ਉਨ•ਾਂ ਦੀ ਸੇਵਾ ਕਰਕੇ ਹਮੇਸ਼ਾ ਯਾਦ ਕੀਤਾ ਜਾਵੇਗਾ, ਜਿਨ•ਾਂ ਨੇ ਅਮਰੀਕਾ-ਭਾਰਤ ਭਾਈਵਾਲੀ ‘ਚ ਮਹੱਤਵਪੂਰਨ ਯੋਗਦਾਨ ਦਿੱਤਾ ਸੀ। ਉਨ•ਾਂ ਕਿਹਾ ਕਿ ਜਸਵੰਤ ਸਿੰਘ ਦੇ ਪਰਿਵਾਰ ਪ੍ਰਤੀ ਉਨ•ਾਂ ਨੂੰ ਡੂੰਘੀ ਹਮਦਰਦੀ ਹੈ।
ਸਾਬਕਾ ਅਮਰੀਕੀ ਡਿਪਲੋਮੈਟ ਸਟ੍ਰੋਬ ਟਾਲਬੋਟ ਨੇ ਜਸਵੰਤ ਸਿੰਘ ਨੂੰ ਇੱਕ ਅਸਾਧਾਰਨ ਅਤੇ ਬੁੱਧੀਮਾਨ ਵਿਅਕਤੀ ਦੱਸਦੇ ਹੋਏ ਇਕ ਟਵੀਟ ਵਿੱਚ ਕਿਹਾ ਕਿ ਉਹ ਆਪਣੇ ਦੇਸ਼ ਅਤੇ ਦੁਨੀਆ ਲਈ ਬੁੱਧੀਮਾਨ ਤੇ ਸੱਚੇ ਸੇਵਕ, ਬਹਾਦਰ ਸਿਪਾਹੀ, ਮਾਣਯੋਗ ਸਿਆਸਤਦਾਨ ਸਨ। ਟਾਲਬੋਟ ਨੇ 1994 ਤੋਂ 2001 ਤੱਕ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ, ਜੋ 1998 ਦੇ ਪ੍ਰਮਾਣੂ ਪ੍ਰੀਖਣਾਂ ਬਾਅਦ ਅਮਰੀਕਾ ਦੁਆਰਾ ਭਾਰਤ ‘ਤੇ ਪਾਬੰਦੀ ਲਾਏ ਜਾਣ ਬਾਅਦ ਅਮਰੀਕਾ ਵੱਲੋਂ ਗੱਲਬਾਤ ਕਰਨ ਵਾਲੇ ਮੁੱਖ ਆਗੂ ਸਨ।

Leave a Reply

Your email address will not be published. Required fields are marked *