ਵਾਸ਼ਿੰਗਟਨ, 30 ਸਤੰਬਰ, 2020. : ਅਮਰੀਕਾ ਵਿਚ ਇਨ੍ਹਾਂ ਦਿਨਾਂ ਦੇਸ਼ ਵਿਚ ਵਧਦੇ ਹਿੰਸਕ ਅਪਰਾਧਾਂ ਨੂੰ ਲੈ ਕੇ ਡੈਮੋਕਰੇਟ ਅਤੇ ਰਿਪਬਲਿਕਨ ਦੇ ਵਿਚ ਇੱਕ ਦੂਜੇ ‘ਤੇ ਦੋਸ਼ ਲਾਉਣਾ ਦਾ ਸਿਲਸਿਲਾ ਜਾਰੀ ਹੈ। ਐਫਬੀਆਈ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ 15 ਫ਼ੀਸਦੀ ਹੱਤਿਆਵਾਂ ਵਧੀਆਂ ਹਨ। ਹਾਲਾਂਕਿ, ਜਾਇਦਾਦ ਸਬੰਧੀ ਅਪਰਾਧਾਂ ਵਿਚ 8 ਫੀਸਦੀ ਦੀ ਕਮੀ ਆਈ ਹੈ। ਰਾਸ਼ਟਰਪਤੀ ਟਰੰਪ ਕਾਫੀ ਸਮੇਂ ਤੋਂ ਡੈਮੋਕਰੇਟ ਮੇਅਰਾਂ ਅਤੇ ਉਨ੍ਹਾਂ ਦੇ ਸ਼ਹਿਰਾਂ ‘ਤੇ ਅਪਰਾਧ ਰੋਕਣ ਵਿਚ ਨਾਕਾਮੀ ਦਾ ਠੱਪ ਲਾਉਂਦੇ ਰਹੇ ਹਨ। 2018 ਦੀ ਮੱਧਕਾਲੀ ਚੋਣਾਂ ਵਿਚ ਤਾਂ ਉਨ੍ਹਾਂ ਨੇ ਡੈਮੋਕਰੇਟਸ ਨੂੰ ਅਪਰਾਧੀ ਦਲ ਤੱਕ ਕਹਿ ਦਿੱਤਾ ਸੀ। ਪਿਛਲੇ ਹਫਤੇ ਨਿਆ ਵਿਭਾਗ ਨੇ ਡੈਮਕੋਰੇਟ ਮੇਅਰ ਵਾਲੇ ਤਿੰਨ ਸ਼ਹਿਰਾਂ ਨਿਊੂਯਾਰਕ ਸਿਟੀ ਪੋਰਟਲੈਂਡ ਅਤੇ ਸਿਆਟਲ ਨੂੰ ਅਰਾਜਕਤਾਵਾਦੀ ਐਲਾਨ ਕਰ ਦਿੱਤਾ ਸੀ। ਹਾਲਾਂਕਿ ਇਸ ਸਾਲ ਜਨਤਕ ਹੋਏ ਅੰਕੜਿਆਂ ਦੀ ਦੇਖੀਏ ਤਾਂ ਦੋਵੇਂ ਦਲਾਂ ਨੇ ਮੇਅਰਾਂ ਵਾਲੇ ਸ਼ਹਿਰਾਂ ਵਿਚ ਅਪਰਾਧ ਦੇ ਪੱਧਰ ਵਿਚ ਕੋਈ ਖ਼ਾਸ ਫਰਕ ਨਹੀਂ ਬਚਿਆ ਹੈ।
2019 ਦੀ ਤੁਲਨਾ ਵਿਚ ਦੇਖੀਏ ਤਾਂ ਦੇਸ਼ ਵਿਚ ਹੱਤਿਆ ਦੀ ਦਰ 0.2 ਫੀਸਦੀ ਹੈ। ਲੇਕਿਨ ਡਰਾਉਣ ਵਾਲਾ ਅੰਕੜਾ Îਇਹ ਹੈ ਕਿ 59 ਵੱਡੇ ਸ਼ਹਿਰਾਂ ਵਿਚ ਜੁਲਾਈ ਤੱਕ ਹੱਤਿਆਵਾਂ ਵਿਚ 28 ਫੀਸਦੀ ਵਾਧਾ ਹੋਇਆ ਹੈ। ਵੱਡੇ ਸ਼ਹਿਰਾਂ ਤੋਂ ਅੰਕੜਾ ਜੁਟਾਉਣ ਦੀ ਵਿਧੀ ਦੇਸ਼ ਪੱਧਰੀ ਅਪਰਾਧ ਦੀ ਤਸਵੀਰ ਪੇਸ਼ ਕਰਨ ਦੇ ਲਈ ਕਾਫੀ ਭਰੋਸੇਮੰਦ ਮੰਨੀ ਜਾਂਦੀ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ ਡੈਮੋਕਰੇਟ ਅਤੇ ਰਿਪਬਲਿਕਨ ਦੋਵੇਂ ਹੀ ਦਲਾਂ ਦੇ ਮੇਅਰਾਂ ਦਾ ਪ੍ਰਦਰਸ਼ਨ Îਇੱਕ ਸਰੀਖਾ ਹੈ।