ਦੇਸ਼ ਦੇ ਵੱਡੀ ਗਿਣਤੀ ਹਿੱਸਿਆਂ ਵਿਚ ਅੱਜ ਵੀ ਖੇਤਾਂ ਨੂੰ ਸੰਚਾਈ ਲਈ ਕਿਸਾਨਾਂ ਨੂੰ ਜੱਦੋ ਜਹਿਦ ਕਰਨਾ ਪੈ ਰਿਹਾ ਹੈ। ਸਰਕਾਰ ਦੀਆਂ ਨਾਲਾਇਕੀਆਂ ਕਾਰਨ ਇਥੇ ਅੱਜ ਤੱਕ ਖੇਤੀ ਨਾਲ ਜੁੜੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਸਕਿਆ। ਅਫਸਰਸ਼ਾਹੀ ਵੀ ਇਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਅਜਿਹੀਆਂ ਹੀ ਕੁਝ ਮੁਸ਼ਕਲਾਂ ਉੜੀਸਾ ਦੇ ਇਕ ਕਿਸਾਨ ਨੂੰ ਝੱਲਣੀਆਂ ਪਈਆਂ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਤੇ ਖੁਦ ਇਕ ਅਜਿਹਾ ਜੁਗਾੜ ਲਾਇਆ, ਜਿਸ ਨਾਲ ਉਸ ਨੇ ਆਪਣੇ ਖੇਤਾਂ ਨੂੰ ਪਾਣੀ ਪੁੱਜਦਾ ਕਰ ਦਿੱਤਾ। ਨਿਊਜ਼ ਏਜੰਸੀ ਏ.ਐੱਨ.ਆਈ. ਦੇ ਅਨੁਸਾਰ ਉੜੀਸਾ ਦੇ ਮਯੁਰਭੰਜ ਦੇ ਰਹਿਣ ਵਾਲੇ ਕਿਸਾਨ ਮਾਹੂਰ ਤਿਪੀਰੀਆ ਖੇਤਾਂ ਵਿੱਚ ਸਿੰਚਾਈ ਪ੍ਰਤੀ ਚਿੰਤਤ ਸੀ। ਇਸ ਲਈ ਉਸ ਨੇ ਕਈ ਵਾਰ ਅਧਿਕਾਰੀਆਂ ਕੋਲ ਬੇਨਤੀ ਵੀ ਕੀਤੀ, ਪਰ ਉਸ ਦੀ ਕਿਸੇ ਨਾ ਸੁਣੀ।