USA: ਜੇਲ੍ਹ ਵਿੱਚ ਭੰਗ, ਕੋਕੇਨ ਸਪਲਾਈ ਕਰਦੀ ਫੜੀ ਗਈ ਬਿੱਲੀ

ਤੁਸੀਂ ਇਨਸਾਨਾਂ ਵੱਲੋਂ ਨਸ਼ੇ ਦੀ ਤਸਕਰੀ ਦੀਆਂ ਖ਼ਬਰਾਂ ਜ਼ਰੂਰ ਦੇਖੀਆਂ, ਪੜ੍ਹੀਆਂ ਹੋਣਗੀਆਂ ਪਰ ਅਮਰੀਕਾ ਵਿਚ ਜਾਨਵਰਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਕ ਬਿੱਲੀ ਨੂੰ ਨਸ਼ਿਆਂ ਦੀ ਤਸਕਰੀ ਦੇ ਦੋਸ਼ ਵਿਚ ਸੈਂਟਰਲ ਅਮਰੀਕਾ ਦੇ ਪਨਾਮਾ ਸ਼ਹਿਰ ਵਿਚ ਕੈਦ ਕੀਤਾ ਗਿਆ ਹੈ। ਪਨਾਮਾ ਪ੍ਰਸ਼ਾਸਨ ਨੇ ਇੱਕ ਚਿੱਟੇ ਰੰਗ ਦੀ ਬਿੱਲੀ ਫੜੀ ਹੈ। ਇਹ ਇੱਕ ਟ੍ਰੇਨ ਕੀਤੀ ਹੋਈ ਬਿੱਲੀ ਹੈ, ਜੋ ਪਨਾਮਾ ਦੀ ਇੱਕ ਜੇਲ੍ਹ ਵਿਚ ਨਸ਼ੇ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰਦੀ ਫੜੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਚਿੱਟੀ ਖ਼ੂਬਸੂਰਤ ਬਿੱਲੀ ਦੇ ਸਰੀਰ ‘ਤੇ ਨਸ਼ੇ ਦੇ ਕਈ ਛੋਟੇ ਪੈਕਟ ਬੰਨ੍ਹੇ ਹੋਏ ਸਨ। ਇਨ੍ਹਾਂ ਪੈਕਟ ਵਿਚ ਕਈ ਕਿਸਮਾਂ ਦੀਆਂ ਦਵਾਈਆਂ ਸਨ। ਬਿੱਲੀ ਨੁਏਵਾ ਗ੍ਰੇਫੈਂਜ਼ਾ ਜੇਲ੍ਹ ਵਿਚ ਦਾਖਲ ਹੋਣ ਦੀ ਤਿਆਰੀ ਵਿਚ ਸੀ।

Leave a Reply

Your email address will not be published. Required fields are marked *