ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਜਲੰਧਰ, ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਨਗਰ ਨਿਗਮ ਵਿੱਚ ਹੋ ਰਹੇ ਘੋਟਾਲਿਆ ਨੂੰ ਉਜਾਗਰ ਕੀਤਾ ਗਿਆ । ਕਿ ਕਿਸ ਤਰਾਂ ਨਾਲ ਨਗਰ ਨਿਗਮ ਜਲੰਧਰ ਵਿੱਚ ਸ਼ਰੇਆਮ ਅਫ਼ਸਰਸ਼ਾਹੀ ਅਤੇ ਸੱਤਾਧਾਰੀ ਪਾਰਟੀਆਂ ਦੇ ਨੁਮਾਇਦਿਆਂ ਵਲੋ ਸਾਂਠ ਗਾਂਠ ਨਾਲ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ । ਸ਼ਹਿਰ ਦਾ ਬੁਰਾ ਹਾਲ ਹੈ । ਹਰ ਇਕ ਵਾਰਡ ਵਿੱਚ ਸੀਵਰੇਜ ਬੰਦ ਪਏ ਹਨ । ਸਟ੍ਰੀਟ ਲਾਈਟਾਂ ਬੰਦ ਪਈਆਂ ਹਨ । ਲੋਕਾਂ ਨੂੰ ਪੀਣ ਵਾਲਾ ਪਾਣੀ ਗੰਦਾ ਮਿਲ ਰਿਹਾ । ਹੁਣ ਪੰਜਾਬ ਦੀ ਸਰਕਾਰ ਨੇ ਪ੍ਰੋਪਰਟੀ ਟੈਕਸ ਵਿੱਚ ਵਾਧਾ ਕਰ ਦਿੱਤਾ , ਲੋਕਾਂ ਨੂੰ ਇੱਕ- ਇਕ ਹਜ਼ਾਰ ਮਹੀਨਾ ਦੇ ਕੇ , ਲੋਕਾਂ ਤੋ ਪ੍ਰੋਪਰਟੀ ਟੈਕਸ ਦੇ ਨਾਂ ਦੇ ਕਰੋੜਾਂ ਰੁਪਏ ਇਕਠੇ ਕੀਤੇ ਜਾ ਰਹੇ ਹਨ । ਨਗਰ ਨਿਗਮ ਵਿੱਚ ਸਭ ਤੋ ਵਡਾ ਘਪਲਾ ਸੁਪਰਸਕਸ਼ਨ ਦੇ ਟੈਂਡਰਾਂ ਵਿੱਚ ਕੀਤਾ ਜਾ ਰਿਹਾ । ਕਿਸ ਤਰਾਂ ਨਾਲ ਐਸ ਡੀ ਓ , ਜੇ ਈ ਠੇਕੇਦਾਰਾਂ ਨਾਲ ਰਲੇ ਹੋਏ ਹਨ । ਕਿਸ ਤਰਾਂ ਨਾਲ ਬਿਨਾਂ ਕੰਮਾਂ ਕੀਤੇ ਬਿੱਲ ਬਣਾਏ ਜਾ ਰਹੇ । ਸੀਵਰ ਦੀ ਸਫਾਈ ਦੇ ਨਾਮ ਦੇ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ ਜਾ ਰਿਹਾ ਹੈ । ਮੌਜੂਦਾ ਸਰਕਾਰ ਦੇ ਨੁਮਾਇਦਿਆਂ ਵਲੋ ਆਪਣੇ ਠੇਕੇਦਾਰਾਂ ਨੂੰ ਟੈਂਡਰ ਅਲਾਟ ਕਰਵਾਏ ਜਾ ਰਹੇ ਹਨ ।  ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਪਵਨ ਕੁਮਾਰ , ਬਲਰਾਜ ਠਾਕੁਰ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਡਾ ਜਸਲੀਨ ਸੇਠੀ , ਪਰਮਜੀਤ ਸਿੰਘ ਸ਼ੈਰੀ ਚੱਢਾ , ਜਤਿੰਦਰ ਜੋਨੀ , ਨਵਦੀਪ ਜਰੇਵਾਲ , ਨਿਰਮਲ ਕੁਮਾਰ , ਦਵਿੰਦਰ ਸ਼ਰਮਾ ਬੋਬੀ , ਆਸ਼ੂ ਸ਼ਰਮਾ , ਹਰਪ੍ਰੀਤ ਵਾਲੀਆ , ਵਿਕਾਸ ਤਲਵਾੜ, ਸਲਿਲ ਬਾਹਰੀ , ਪਰਮਜੀਤ ਸਿੰਘ ਪੰਮਾ ,  ਮਨੀ ਸੈਂਬੀ , ਰਤਨੇਸ਼ ਸੈਣੀ , ਬੰਟੀ ਅਰੋੜਾ , ਗੁਲਸ਼ਨ ਸੋਢੀ , ਸੁਭਾਸ਼ ਸ਼ਰਮਾ , ਬੱਬੂ ਸਿਡਾਨਾ , ਵੰਸ਼ ਸੋਡਲ , ਵਿਸ਼ਾਲ ਗਿੱਲ , ਕਿਸ਼ੋਰੀ ਲਾਲ , ਕੀਮਤੀ ਸੈਣੀ , ਆਨੰਦ ਬਿੱਟੂ , ਯਸ਼ ਪਾਲ , ਅਜੈ ਪਾਲ ਬਿੰਦਰਾ , ਮਾਸਟਰ ਸ਼ਰੀਫ਼ ਚੰਦ , ਹਾਮਿਦ ਮਸੀਹ , ਪੱਲਵੀ , ਸ਼ਬਨਮ , ਗੁਰਮੀਤ ਜੱਸੀ , ਸਰਬਜੀਤ ਪਿੰਕੀ , ਮੌਜੂਦ ਸਨ

Leave a Reply

Your email address will not be published. Required fields are marked *