M51 7000mAh ਦੀ ਬੈਟਰੀ ਤੇ 64 MP ਸੈਮਸੰਗ ਗਲੈਕਸੀ ਭਾਰਤ ‘ਚ ਲਾਂਚ

ਭਾਰਤ ‘ਚ ਪਹਿਲਾ 7000mAh ਬੈਟਰੀ ਵਾਲਾ ਸਮਾਰਟਫੋਨ ਲਾਂਚ ਕੀਤਾ ਹੈ। ਸੈਮਸੰਗ ਨੇ ਇਸ ਨੂੰ Meanest Ever Monster ਕਿਹਾ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਇਹ ਫੋਨ ਕੁਆਲਕਾਮ ਦੇ ਸਨੈਪਡ੍ਰੈਗਨ 730G ਪ੍ਰੋਸੈਸਰ ‘ਤੇ 8GB ਰੈਮ ਨਾਲ ਕੰਮ ਕਰੇਗਾ। ਤੁਸੀਂ ਇਸ ਫੋਨ ਨੂੰ 18 ਸਤੰਬਰ ਤੋਂ ਐਮਜ਼ੋਨ ਤੋਂ ਖਰੀਦ ਸਕਦੇ ਹੋ। Samsung Galaxy M51 ਫੋਨ ਦੇ 6GB ਰੈਮ + 128 GB ਸਟੋਰੇਜ ਵੇਰੀਐਂਟ ਦੀ ਕੀਮਤ 24,999 ਰੁਪਏ ਹੈ, ਜਦੋਂਕਿ 8 GB ਰੈਮ + 128 GB ਸਟੋਰੇਜ ਵੇਰੀਐਂਟ ਦੀ ਕੀਮਤ 26,999 ਰੁਪਏ ਤੈਅ ਕੀਤੀ ਗਈ ਹੈ। ਇਸ ਫੋਨ ਦੀ ਸੈਲ 18 ਸਤੰਬਰ ਤੋਂ ਐਮਜ਼ੋਨ ਇੰਡੀਆ ਤੇ ਸੈਮਸੰਗ ਸ਼ਾਪ ‘ਤੇ ਸ਼ੁਰੂ ਕੀਤੀ ਜਾਏਗੀ।

Leave a Reply

Your email address will not be published. Required fields are marked *