ਸੁਲਤਾਨਪੁਰ ਲੋਧੀ ‘ਚ ਪੁਲਿਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ,

ਸੁਲਤਾਨਪੁਰ ਲੋਧੀ ‘ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਫਾਇਰਿੰਗ ਹੋਈ ਹੈ।ਇਹ ਮਾਮਲਾ ਗੁਰਦੁਆਰਾ ਅਕਾਲ ਬੁੰਗਾ ਉਤੇ ਕਬਜ਼ੇ ਦਾ ਦੱਸਿਆ ਜਾ ਰਿਹਾ ਹੈ। ਨਿਹੰਗਾਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਹੈ, ਜਿਸ ਕਾਰਨ ਇੱਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਹੈ।ਝੜਪ ‘ਚ ਪੁਲਿਸ ਦੇ 5 ਮੁਲਾਜ਼ਮ ਜ਼ਖਮੀ ਵੀ ਹੋਏ ਹਨ। ਜਵਾਬ ‘ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ।ਪੁਲਿਸ ਇਥੇ ਕੁਝ ਨਿਹੰਗਾਂ ਦੀ ਗ੍ਰਿਫ਼ਤਾਰੀ ਲਈ ਗਈ ਸੀ। ਇਹ ਘਟਨਾ ਅੱਜ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਮ੍ਰਿਤਕ ਮੁਲਾਜ਼ਮ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਜਿਲ਼੍ਹਾ ਕਪੂਰਥਲਾ ਵਜੋ ਹੋਈ। ਬੁੱਢਾ ਦਲ ਦੇ ਦੋ ਧੜ੍ਹੇ ਬਣੇ ਹੋਏ ਹਨ। ਇਨ੍ਹਾਂ ਵਿੱਚ ਗੁਰਦੁਆਰਾ ਅਕਾਲ ਬੁੰਗਾ ਉਤੇ ਕਬਜ਼ਾ ਲੈਣ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਸੀ।

Leave a Reply

Your email address will not be published. Required fields are marked *