ਸਕੂਲ ਜਾ ਰਹੀ 10ਵੀਂ ਦੀ ਵਿਦਿਆਰਥਣ ‘ਤੇ ਡਿੱਗਾ ਬਿਜਲੀ ਦਾ ਖੰਭਾ, ਮੌਤ

ਤਲਵੰਡੀ ਸਾਬੋ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਅਮਨਦੀਪ ਕੌਰ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੱਚਿਆਂ ਨੂੰ ਸਕੂਲ ਵਿਚ ਕਿਸੇ ਸਮਾਗਮ ਲਈ ਬੁਲਾਇਆ ਗਿਆ ਸੀ ਅਤੇ ਉਕਤ ਲੜਕੀ ਜਿਹੜੀ ਕਿ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ, ਸਕੂਲ ਜਾਣ ਲੱਗਿਆਂ ਆਪਣੇ ਨਾਲ ਦੀਆਂ ਸਾਥਣਾਂ ਨੂੰ ਉਹਨਾਂ ਦੇ ਘਰ ਮੂਹਰੇ ਖੜ੍ਹ ਕੇ ਆਵਾਜ਼ ਮਾਰ ਰਹੀ ਸੀ ਕਿ ਅਚਾਨਕ ਬਿਜਲੀ ਦਾ ਖੰਭਾ ਲੜਕੀ ਦੇ ਉਪਰ ਡਿੱਗ ਗਿਆ। ਉਸ ਨੂੰ ਜਖਮੀ ਹਾਲਤ ਵਿਚ ਪਿੰਡ ਵਾਸੀਆਂ ਨੇ ਤੁਰਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲ਼ਾਨ ਦਿੱਤਾ।

 

Leave a Reply

Your email address will not be published. Required fields are marked *