ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਨਵੇਂ ਡੀਜੀਪੀ ਦੀ ਪੂਰੀ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਲਈ UPSC ਨੇ ਅਧਿਕਾਰੀਆਂ ਦਾ ਪੈਨਲ ਬਣਾਉਣ ਲਈ ਬਾਕਾਇਦਾ ਮੀਟਿੰਗ ਵੀ ਸੱਦੀ ਗਈ ਹੈ ਅਤੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ ਹੋ ਸਕਦਾ ਹੈ। ਸਰਕਾਰ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਹਟਾਉਣ ਵਾਲੀ ਤਾਰੀਕ ਤੋਂ ਹੀ ਨਵੇਂ ਡੀਜੀਪੀ ਦੀ ਨਿਯੁਕਤੀ ਹੋ ਸਕਦੀ ਹੈ। ਹਾਲਾਂਕਿ ਇਸ ਵਾਰੀ ਪੈਨਲ ਦੀ ਕਟ ਆਫ਼ ਤਰੀਕ ਨੂੰ ਲੈ ਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਕੁੱਝ ਨਹੀਂ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਮਿਸ਼ਨ ਸ਼ਾਇਦ ਹੀ ਨਿਯਮਾਂ ਦੇ ਉਲਟ ਚੱਲੇ। ਕਿਉਂਕਿ ਜੇ ਅਜਿਹਾ ਹੋਵੇਗਾ ਤਾਂ ਇਸਦਾ ਮਤਲਬ ਪੰਜਾਬ ਦੇ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਧਿਆਏ ਦੀ ਥਾਂ ਨਵੇਂ ਅਧਿਕਾਰੀ ਦੀ ਤੈਨਾਤੀ ਹੋ ਸਕਦੀ ਹੈ। ਇਸ ਦੌੜ ਵਿੱਚ ਵੀ.ਕੇ. ਭਵਰਾ ਸਭ ਤੋਂ ਅੱਗੇ ਚੱਲ ਰਹੇ ਹਨ।