ਜੇਕਰ ਤੁਹਾਨੂੰ ਯਾਦ ਹੋਵੇਗਾ ਤਾਂ ਤੁਸੀਂ ਕੁੱਝ ਸਾਲਾਂ ਤੋਂ ਆਪਣੇ ਮੋਬਾਈਲ ਵਿੱਚ ਮੈਮਰੀ ਕਾਰਡ ਦਾ ਇਸਤੇਮਾਲ ਨਹੀਂ ਕਰ ਰਹੇ ਹੋ। ਹੁਣ ਸਮਾਰਟਫੋਨ ਤੋਂ ਮੈਮਰੀ ਕਾਰਡ ਗਾਇਬ ਹੋ ਗਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਫ਼ੋਨ ਵਿੱਚ ਕਾਲ ਕਰਨ ਲਈ ਸਿਮ ਕਾਰਡ (e-Sim iPhone) ਦੀ ਵੀ ਲੋੜ ਨਹੀਂ ਪਵੇਗੀ। ਇੱਕ ਖ਼ਬਰ ਮੁਤਾਬਕ ਐਪਲ ਅਜਿਹਾ ਆਈਫੋਨ ਲਿਆਉਣ ਜਾ ਰਿਹਾ ਹੈ, ਜਿਸ ‘ਚ ਸਿਮ ਕਾਰਡ ਪਾਉਣ ਲਈ ਕੋਈ ਸਲਾਟ ਨਹੀਂ ਹੋਵੇਗਾ। ਇਹ ਆਈਫੋਨ ਈ-ਸਿਮ (ਆਈ-ਸਿਮ ਆਈਫੋਨ) ਨਾਲ ਚੱਲੇਗਾ। ਐਪਲ ਕੰਪਨੀ ਆਈਫੋਨ 15 ਸੀਰੀਜ਼ ‘ਚ ਅਜਿਹਾ ਫੀਚਰ ਲਿਆਉਣ ਜਾ ਰਹੀ ਹੈ। ਹਾਲਾਂਕਿ ਇਸ ਲੇਟੈਸਟ ਫੀਚਰ ਫੋਨ ਲਈ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਆਈਫੋਨ 15 ਸੀਰੀਜ਼ ਨੂੰ 2023 ‘ਚ ਲਾਂਚ ਕੀਤਾ ਜਾਵੇਗਾ। ਆਈਫੋਨ 15 ਸਿਮ ਕਾਰਡ ਸਲਾਟ ਤੋਂ ਬਿਨਾਂ ਆਉਣ ਵਾਲਾ ਪਹਿਲਾ ਫੋਨ ਹੋ ਸਕਦਾ ਹੈ।