ਜਲੰਧਰ, (ਸੰਜੇ ਸ਼ਰਮਾ)-ਨੌਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਇੱਕ ਮਈ ਨੂੰ ਸਮੁੱਚਾ ਸਿੱਖ ਜਗਤ ਮਨਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਬਹੁਤ ਸਮੇਂ ਤੋਂ ਅਰੰਭ ਹਨ ਪਰ ਅਚਾਨਕ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਨਾਮ ਹੇਠ ਇੱਕ ਮਈ ਨੂੰ ਸਮੁੱਚੇ ਪੰਜਾਬ ਵਿੱਚ ਲੋਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ ਅਸੀਂ ਕੋਰੋਨਾ ਦੇ ਖ਼ਤਰਿਆਂ ਨੂੰ ਸਮਝਦੇ ਹਾਂ ਪਰ ਪ੍ਰਕਾਸ਼ ਦਿਹਾੜੇ ਤੇ ਲੋਕਡਾਊਨ ਲਾਈਨ ਨੂੰ ਕਿਸ ਤਰੀਕੇ ਨਾਲ ਵੀ ਸਹੀ ਨਹੀਂ ਕਿਹਾ ਜਾ ਸਕਦਾ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਨੇ ਦੱਸਿਆ ਅਸੀਂ ਜਲੰਧਰ ਦੇ 3 ਐਮ ਐਲ ਏ ਸ੍ਰੀ ਰਜਿੰਦਰ ਬੇਰੀ ਸੁਸ਼ੀਲ ਰਿੰਕੂ ਅਤੇ ਬਾਵਾ ਹੈਨਰੀ ਨਾਲ ਇਸ ਸੰਬੰਧ ਵਿਚ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਸੰਬੰਧ ਵਿਚ ਉੱਚ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਣ ਦਾ ਯਕੀਨ ਦਿਵਾਇਆ ਹੈ ਉਕਤ ਆਗੂਆਂ ਨੇ ਕਿਹਾ ਕਿ ਗੁਰੂ ਘਰਾਂ ਵਿੱਚ ਪ੍ਰਕਾਸ਼ ਪੁਰਬ ਕਰਕੇ ਵਿਸ਼ੇਸ਼ ਦੀਵਾਨ ਸਜ ਰਹੇ ਹਨ ਅਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਮਨਾਉਣ ਵਿਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣਾ ਚਾਹੀਦਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਇਸ ਦਿਨ ਦੀ ਮਹੱਤਤਾ ਨੂੰ ਦੇਖਦੇ ਹੋਏ ਸੰਗਤਾਂ ਨੂੰ ਗੁਰੂ ਘਰ ਵਿੱਚ ਜਾਣ ਦੀ ਛੂਟ ਦਿੱਤੀ ਜਾਵੇ ਇਸ ਸਬੰਧ ਵਿੱਚ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਰਹੇ ਹਾਂ ਇਸ ਮੌਕੇ ਤੇ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਗੁਰਿੰਦਰ ਸਿੰਘ ਸਿੱਧੂ ਬਲਜਿੰਦਰ ਸਿੰਘ ਰਣਜੀਤ ਸਿੰਘ ਗੋਲਡੀ ਅਰਵਿੰਦਰਪਾਲ ਸਿੰਘ ਬਬਲੂ ਮਨਮਿੰਦਰ ਸਿੰਘ ਭਾਟੀਆ ਹਰਪ੍ਰੀਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਆ ਹਰਪ੍ਰੀਤ ਸਿੰਘ ਰੋਬਿਨ ਪ੍ਰਭਜੋਤ ਸਿੰਘ ਖਾਲਸਾ ਗੁਰਦੀਪ ਸਿੰਘ ਲੱਕੀ ਅਮਨਦੀਪ ਸਿੰਘ ਬੱਗਾ ਆਦਿ ਹਾਜ਼ਰ ਸਨ