ਮਹਾਂਮਾਰੀ ਦਾ ਮਜ਼ਬੂਤੀ ਨਾਲ ਟਾਕਰਾ ਕਰਨਾ ਹੋਵੇਗਾ : ਜੋਅ ਬਾਇਡਨ

ਵਾਸ਼ਿੰਗਟਨ, 23 ਫ਼ਰਵਰੀ2021 : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਜਾਨ ਗਵਾਉਣ ਵਾਲੇ ਪੰਜ ਲੱਖ ਅਮਰੀਕੀਆਂ ਨੂੰ ਵਾਈਟ ਹਾਊਸ ਵਿਖੇ ਸ਼ਰਧਾਂਜਲੀ ਦਿਤੀ ਗਈ। ਵਾਈਟ ਹਾਊਸ ਵਿਚ ਹਰ ਪਾਸੇ ਮੋਮਬੱਤੀਆਂ ਬਾਲੀਆਂ ਗਈਆਂ ਅਤੇ ਆਪਣੇ ਸ਼ਰਧਾਂਜਲੀ ਸੁਨੇਹੇ ਵਿਚ ਜੋਅ ਬਾਇਡਨ ਨੇ ਕਿਹਾ ਕਿ ਮਹਾਂਮਾਰੀ ਦਾ ਮਜ਼ਬੂਤੀ ਨਾਲ ਟਾਕਰਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਮਾਰ ਅਮਰੀਕਾ ਨੂੰ ਪਈ ਅਤੇ ਇਹ ਇਕ ਵੱਡੀ ਚੁਣੌਤੀ ਹੈ। ਮਹਾਂਮਾਰੀ ਦਾ ਟਾਕਰਾ ਲਈ ਸਿਆਸਤ ਅਤੇ ਗਲਤ ਜਾਣਕਾਰੀ ਤੋਂ ਬਚਣਾ ਹੋਵੇਗਾ। ਕੋਰੋਨਾ ਕਾਰਨ ਆਪਣੇ ਪਰਵਾਰ ਮੈਂਬਰਾਂ ਨੂੰ ਗਵਾਉਣ ਵਾਲਿਆਂ ਨਾਲ ਦੁੱਖ ਸਾਂਝਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ‘‘ਮੈਨੂੰ ਉਨ੍ਹਾਂ ਦੇ ਦਿਲ ਵਿਚਲੇ ਦਰਦ ਅਤੇ ਮਨੀ ਵਿਚਲੀ ਉਦਾਸੀ ਦਾ ਪੂਰੀ ਤਰ੍ਹਾਂ ਅਹਿਸਾਸ ਹੈ।’’ ਅਮਰੀਕੀ ਇਤਿਹਾਸ ਵਿਚ ਕਿਸੇ ਇਕ ਕਾਰਨ ਕਰ ਕੇ ਐਨੀਆਂ ਮੌਤਾਂ ਪਹਿਲਾਂ ਕਦੇ ਨਹੀਂ ਹੋਈਆਂ। ਦੂਜੀ ਆਲਮੀ ਜੰਗ ਦੌਰਾਨ 4 ਲੱਖ 5 ਹਜ਼ਾਰ ਅਮਰੀਕੀ ਮਰੇ ਸਨ ਜਦਕਿ ਵੀਅਤਨਾਮ ਦੀ ਜੰਗ ਦੌਰਾਨ 58 ਹਜ਼ਾਰ ਅਮਰੀਕੀਆਂ ਦੀ ਮੌਤ ਹੋਈ। ਕੋਰੀਆ ਨਾਲ ਜੰਗ ਦੌਰਾਨ 36 ਹਜ਼ਾਰ ਅਮਰੀਕਾ ਵਾਸੀ ਮਾਰੇ ਗਏ ਸਨ।

Leave a Reply

Your email address will not be published. Required fields are marked *