ਜਲੰਧਰ, (ਸੰਜੇ ਸ਼ਰਮਾ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡਿਕਟੇਟਰਸ਼ਿਪ ਤੇ ਹਿਟਲਰਸ਼ਾਹੀ ਢੰਗ ਨਾਲ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤਹਿਤ 26 ਜਨਵਰੀ ਨੂੰ ਦਿੱਲੀ ਵਿਖੇ ਕੱਢੇ ਜਾ ਰਹੇ ਟ੍ਰੈਕਟਰ ਮਾਰਚ ਵਿੱਚ ਸ਼ਮੁਲੀਅਤ ਕਰਨ ਲਈ ਅੱਜ ਜਲੰਧਰ ਸ਼ਹਿਰ ਤੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਜੱਥਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਇਕ ਵੱਡਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਜੱਥੇਦਾਰ ਮੰਨਣ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਬਹੁਤ ਹੀ ਨਿਰਾਸ਼ਾ ਜਨਕ ਹੈ, ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਤਿਆਗ ਕੇ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਤੁਰੰਤ ਐਲਾਨ ਕਰੇ। ਇਸ ਮੌਕੇ ਕਮਲਜੀਤ ਸਿੰਘ ਭਾਟੀਆ, ਬਲਬੀਰ ਸਿੰਘ ਬਿੱਟੂ, ਚਰਨਜੀਵ ਸਿੰਘ ਲਾਲੀ, ਪ੍ਰਵੇਸ਼ ਟਾਂਗਰੀ,ਸੁਭਾਸ਼ ਗੋਰੀਆ, ਅਮਰਜੀਤ ਸਿੰਘ ਕਿਸ਼ਨਪੁਰਾ, ਮਨਿੰਦਰਪਾਲ ਸਿੰਘ ਗੁੰਬਰ, ਗੁਰਦੇਵ ਸਿੰਘ ਗੋਲਡੀ ਭਾਟੀਆ, ਰਾਜਵੰਤ ਸਿੰਘ ਸੁੱਖਾ, ਅਵਤਾਰ ਸਿੰਘ ਘੁੰਮਣ, ਬਲਵੰਤ ਸਿੰਘ ਗਿੱਲ, ਜਸਵੰਤ ਸਿੰਘ ਟੌਹੜਾ, ਅਰਜਨ ਸਿੰਘ, ਗੁਰਜੀਤ ਸਿੰਘ ਪੋਪਲੀ, ਕਰਮਜੀਤ ਸਿੰਘ ਘੁੰਮਣ, ਹਰਬੰਸ ਸਿੰਘ ਮੰਡ, ਅਮਰੀਕ ਸਿੰਘ ਭਾਟਸਿੰਘ, ਗੁਰਮੀਤ ਸਿੰਘ ਕਸਬੀਆ, ਪਰਮਜੀਤ ਸਿੰਘ ਜੇਪੀ, ਠੇਕੇਦਾਰ ਕਰਤਾਰ ਸਿੰਘ ਬਿੱਲਾ,ਈਸ਼ ਟਾਂਗਰੀ, ਅਮਰਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਮਹਿੰਦਰ ਪਾਲ ਨਿੱਕਾ, ਜੈਦੀਪ ਸਿੰਘ ਬਾਜਵਾ, ਜਸਵਿੰਦਰ ਸਿੰਘ ਜੱਸਾ, ਸਤਨਾਮ ਸਿੰਘ ਲਾਇਲ, ਲਖਵਿੰਦਰ ਸਿੰਘ ਬੰਟੀ, ਹਰਜੀਤ ਸਿੰਘ ਚੀਮਾ, ਦੀਪਕ, ਸ਼ਿੰਦਾ ਸਿੰਘ, ਗੁਰਪ੍ਰੀਤ ਸਿੰਘ ਭਾਟ, ਬਾਬਾ ਸਤਨਾਮ ਸਿੰਘ,ਹਰਸਤ ਗੋਰੀਆ, ਸ਼ੁਭ ਕਰਮਨ ਸਿੰਘ, ਮਨੀਸ਼ ਰਾਜਪੂਤ ਆਦਿ ਸ਼ਾਮਲ ਸਨ।