ਅੰਮ੍ਰਿਤਸਰ, 3 ਜਨਵਰੀ 2021 : ਸੰਨ 1971 ’ਚ ਤਤਕਾਲੀ ਰਾਸ਼ਟਰਪਤੀ ਦੀ ਗਿਰੀ ਦੇ ਕੋਲੋਂ ਸਦੀਵੀਂ ਮੇਜਰ ਦਾ ਖ਼ਿਤਾਬ ਹਾਸਲ ਕਰਨ ਵਾਲੇ ਤੇ ਇੱਕੋ-ਇੱਕ ਸਿੱਖ ਸ਼ਾਸਕ ਤੇ ਗੁਰੂ ਘਰ ਦੇ ਅਨਿਨ ਸੇਵਕ ਤੇ ਸ਼ਰਧਾਲੂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ (ਗ੍ਰੇਟ ਗ੍ਰੈਂਡ ਸੰਨ) ਪੜਪੋਤੇ ਮੇਜਰ ਮਹਿੰਦਰ ਸਿੰਘ ਸਰਕਾਰੀਆ (97) ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਕੋਟਖਾਲਸਾ ਸਥਿਤ ਸਰਕਾਰ ਪੱਤੀ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਸਿੱਖ ਰਹਿਤ ਮਰਿਆਦਾ ਅਨੁਸਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੀ ਹਾਜ਼ਰ ਰਹੇ। ਸਵ. ਮੇਜਰ ਮਹਿੰਦਰ ਸਿੰਘ ਸਰਕਾਰੀਆ ਆਪਣੇ ਪਿੱਛੇ ਤਿੰਨ ਬੇਟੀਆਂ ਹਰਸੋਹਿੰਨ ਕੌਰ ਸਰਕਾਰੀਆ, ਕਵਮੋਹਿੰਨ ਕੌਰ ਸਰਕਾਰੀਆ ਤੇ ਪਵਨਬÇ੍ਰਜ ਕੌਰ ਸਰਕਾਰੀਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਛੱਡ ਗਏ ਹਨ।