ਚੀਨ ਦੀ ਬਜਾਏ ਤਿਬਤੀ ਚੁਣੇ ਆਪਣਾ ਦਲਾਈ ਲਾਂਬਾ : ਟਰੰਪ

ਵਾਸ਼ਿੰਗਟਨ, 29 ਦਸੰਬਰ 2020: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਦੁਸ਼ਮਣੀ ਪੁਗਾਉਂਦੇ ਹੋਏ ਇਕ ਹੋਰ ਝਟਕਾ ਦਿਤਾ ਹੈ। ਟਰੰਪ ਨੇ ਇਕ ਅਜਿਹੇ ਬਿੱਲ ਉਪਰ ਦਸਤਖ਼ਤ ਕੀਤੇ ਹਨ ਜਿਸ ਨਾਲ ਚੀਨ ਦੀ ਬਜਾਏ ਤਿਬਤ ਵਾਸੀਆਂ ਨੂੰ ਨਵਾਂ ਅਧਿਕਾਰ ਹਾਸਲ ਹੋਵੇਗਾ ਕਿ ਆਪਣੇ ਅਗਲੇ ਦਲਾਈ ਲਾਮਾ ਦੀ ਚੋਣ ਕਰ ਸਕਦੇ ਹਨ। ਦਸ ਦਈਏ ਕਿ ਇਸ ਤੋ ਪਹਿਲਾਂ ਧਾਰਮਕ ਆਗੂਆਂ ਦੀ ਚੋਣ ਦਾ ਅਧਿਕਾਰ ਸਿਰਫ ਚੀਨ ਕੋਲ ਹੀ ਸੀ। ਟਰੰਪ ਨੇ ਕਿਹਾ ਕਿ ਇਹ ਇਸ ਲਈ ਕੀਤਾ ਗਿਆ ਕਿਉਕਿ ਅੰਤਰਰਾਸ਼ਟਰੀ ਗਠਜੋੜ ਮਜਬੂਤ ਹੋ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਅਗਲੇ ਦਲਾਈ ਲਾਮਾ ਦੀ ਚੋਣ ਸਿਰਫ ਤਿੱਬਤੀ ਬੌਧ ਭਾਈਚਾਰੇ ਦੇ ਲੋਕ ਕਰਨ ਅਤੇ ਇਸ ਵਿਚ ਚੀਨ ਦੀ ਕੋਈ ਦਖਲ ਅੰਦਾਜ਼ੀ ਨਾ ਹੋਵੇ। ਇਸ ਤੋਂ ਇਲਾਵਾ ਤਿੱਬਤੀ ਨੀਤੀ 2020 ਵਿਚ ਤਿੱਬਤ ਸਬੰਧੀ ਹੋਰ ਸੋਧਾਂ ਵੀ ਕੀਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਚੀਨ ਦੇ ਵਿਰੋਧ ਦੇ ਬਾਵਜੂਦ ਅਮਰੀਕੀ ਸੈਨੇਟ ਨੇ ਪਿਛਲੇ ਹਫਤੇ ਇਸ ਬਿਲ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਸੀ, ਜਿਸ ਵਿਚ ਤਿੱਬਤੀਆਂ ਨੂੰ ਉਹਨਾਂ ਦੇ ਰੂਹਾਨੀ ਆਗੂ ਦਾ ਉਤਰਾਧਿਕਾਰੀ ਚੁਣਨ ਦਾ ਅਧਿਕਾਰ ਦਿਤਾ ਗਿਆ ਹੈ। ਇਸ ਬਿੱਲ ਵਿਚ ਤਿੱਬਤ ਸੰਬੰਧੀ ਮਾਮਲਿਆਂ ‘ਤੇ ਅਮਰੀਕਾ ਦੇ ਵਿਸ਼ੇਸ਼ ਡਿਪਲੋਮੈਟ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਇਹ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਪੱਧਰ ‘ਤੇ ਗਠਜੋੜ ਮਜਬੂਤ ਹੋਵੇ। ਇਸ ਬਿੱਲ ਵਿਚ ਤਿੱਬਤ ਸੰਬੰਧੀ ਮਾਮਲਿਆਂ ‘ਤੇ ਅਮਰੀਕਾ ਦੇ ਵਿਸ਼ੇਸ਼ ਡਿਪਲੋਮੈਟ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਇਹ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਪੱਧਰ ‘ਤੇ ਗਠਜੋੜ ਮਜਬੂਤ ਹੋਵੇ। ਇਸ ਵਿਚ ਤਿਬਤੀ ਭਾਈਚਾਰੇ ਦੇ ਸਮਰਥਨ ਵਿਚ ਗ਼ੈਰ-ਸਰਕਾਰੀ ਸੰਗਠਨਾਂ ਨੂੰ ਮਦਦ ਦੇਣ ਦਾ ਪ੍ਰਸਤਾਵ ਹੈ। ਇਸ ਵਿਚ ਅਮਰੀਕਾ ਵਿਚ ਨਵੇਂ ਚੀਨੀ ਵਣਜ ਸਫ਼ਾਰਤਖ਼ਾਨਿਆਂ ’ਤੇ ਉਦੋਂ ਤਕ ਪਾਬੰਦੀ ਦੀ ਗੱਲ ਹੈ ਜਦੋਂ ਤਕ ਤਿੱਬਤ ਦੇ ਲਹਾਸਾ ਵਿਚ ਅਮਰੀਕੀ ਕੌਂਸਲੇਟ ਦੀ ਸਥਾਪਨਾ ਨਹੀਂ ਕੀਤੀ ਜਾਂਦੀ।

Leave a Reply

Your email address will not be published. Required fields are marked *