ਅਮਰੀਕੀ ਪ੍ਰਤੀਨਿਧੀ ਸਭਾ ਨੇ ਆਖਰ ਮੰਨ ਹੀ ਲਈ ਟਰੰਪ ਦੀ ਗੱਲ

ਵਾਸ਼ਿੰਗਟਨ, 29 ਦਸੰਬਰ2020: ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਛੱਡਣ ਤੋਂ ਪਹਿਲਾਂ ਆਖਰ ਉਨ੍ਹਾਂ ਦੀ ਮੰਗ ਮੰਨ ਹੀ ਲਈ। ਪ੍ਰਤੀਧਿਨੀ ਸਭਾ ਨੇ ਟਰੰਪ ਦੀ ਮੰਗ ਦੇ ਮੁਤਾਬਕ ਕੋਵਿਡ-19 ਦੇ ਅਸਰ ਨਾਲ ਨਜਿੱਠਣ ਲਈ ਰਾਹਤ ਰਾਸ਼ੀ ਨੂੰ ਵਧਾ ਕੇ 2 ਹਜ਼ਾਰ ਡਾਲਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸਬੰਧੀ ਬਿਲ ਪ੍ਰਤੀਨਿਧੀ ਸਭਾ ’ਚ ਪਾਸ ਹੋਣ ਮਗਰੋਂ ਸੈਨੇਟ ਵਿੱਚ ਭੇਜ ਦਿੱਤਾ ਗਿਆ ਹੈ।  ਪ੍ਰਤੀਨਿਧੀ ਸਭਾ ਨੇ 134 ਦੇ ਮੁਕਾਬਲੇ 275 ਵੋਟਾਂ ਨਾਲ ਇਸ ਬਿਲ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਤੀਨਿਧੀ ਸਭਾ ਵਿੱਚ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ, ਜਦਕਿ ਸੈਨੇਟ ਵਿੱਚ ਰਿਪਬਲੀਕਨ ਸੰਸਦ ਮੈਂਬਰ ਜ਼ਿਆਦਾ ਹਨ। ਇਸ ਤੋਂ ਪਹਿਲਾਂ ਕੋਵਿਡ-19 ਰਾਹਤ ਪੈਕੇਜ ਵਿੱਚ ਪ੍ਰਤੀ ਵਿਅਕਤੀ 600 ਡਾਲਰ ਦਿੱਤੇ ਜਾਣ ਦੀ ਤਜਵੀਜ਼ ਕੀਤੀ ਗਈ ਸੀ। ਸੈਨੇਟ ਦੇ ਮੈਂਬਰ ਮੰਗਲਵਾਰ ਨੂੰ ਇਸ ਬਿਲ ’ਤੇ ਚਰਚਾ ਕਰਨਗੇ।

Leave a Reply

Your email address will not be published. Required fields are marked *