ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਵਾਹਨਾਂ ਦੀ ਸੁਤੰਤਰ ਆਵਾਜਾਈ ਲਈ ਇਕ ਵੱਡਾ ਫੈਸਲਾ ਲਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਭਾਰਤ ਨੂੰ ਟੋਲ ਨਾਕਾ ਮੁਕਤ ਬਣਾਇਆ ਜਾਵੇਗਾ। ਇਸਦੇ ਲਈ ਸਰਕਾਰ ਨੇ ਗਲੋਬਲ ਪੋਜੀਸ਼ਨਿੰਗ ਸਿਸਟਮ (GPS) ਨੂੰ ਅੰਤਮ ਰੂਪ ਦੇਣ ਦਾ ਫੈਸਲਾ ਕੀਤਾ ਹੈ। ਵੀਰਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਵਾਹਨਾਂ ਦਾ ਟੋਲ ਸਿਰਫ ਤੁਹਾਡੇ ਜੁੜੇ ਬੈਂਕ ਖਾਤੇ ਵਿੱਚੋਂ ਹੀ ਕੱਟਿਆ ਜਾਏਗਾ।