ਇਕ ਦੂਜੇ ਦੇ ਹੋਏ ਮਨਪ੍ਰੀਤ ਸਿੰਘ ਅਤੇ ਏਲੀ

ਜਲੰਧਰ,(ਵਿਸ਼ਾਲ)- ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹੁਤਾ ਜੀਵਨ ਵਿਚ ਕਦਮ ਰੱਖ ਲਿਆ ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਏਲੀ ਨਾਲ ਹੋ ਹੋਇਆ ਮਨਪ੍ਰੀਤ ਅਤੇ ਉਸ ਦੀ ਹਮਸਫ਼ਰ ਦੇ ਆਨੰਦ ਕਾਰਜ ਅੱਜ ਗੁਰੂ ਤੇਗ ਬਹਾਦੁਰ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਹੋਏ ਦੱਸ ਦੇਈਏ ਕਿ ਮਨਪ੍ਰੀਤ ਦੇ ਘਰਵਾਲਿਆਂ ਨੇ ਆਪਣੀ ਨੂੰਹ ਏਲੀ ਸਾਦਿਕ ਦਾ ਦਾ ਨਾਂ ਨਵਪ੍ਰੀਤ ਕੌਰ ਰੱਖਿਆ ਹੈ।ਮਨਪ੍ਰੀਤ ਏਲੀ ਨਾਲ ਸਾਲ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ ਜੌਹਰ ਕੱਪ ਦੌਰਾਨ ਮਿਲੇ ਸਨ। ਉਦੋਂ ਮਨਪ੍ਰੀਤ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਸਨ। ਉਸ ਤੋਂ ਬਾਅਦ ਉਨ੍ਹਾਂ ਵਿਚ ਨੇੜਤਾ ਵਧੀ। ਏਲੀ ਦੀ ਮਾਂ ਮਲੇਸ਼ੀਆ ਦੀ ਫੌਜ ਲਈ ਹਾਕੀ ਖੇਡਦੀ ਸੀ। ਇਸ ਕਾਰਨ ਏਲੀ ਅਤੇ ਮਨਪ੍ਰੀਤ ਦੀ ਦੋਸਤੀ ਗੂੜ੍ਹੀ ਹੋ ਗਈ ਸੀ।ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਆਨੰਦ ਕਾਰਜ ਵਿਚ ਹਾਕੀ ਦੇ ਕਈ ਦਿੱਗਜ ਖਿਡਾਰੀ ਵੀ ਪਹੁੰਚੇ ਹਨ। ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਵਰੁਣ ਕੁਮਾਰ ਗੁਰਦੁਆਰਾ ਵਿਚ ਮੌਜੂਦ ਸਨ

Leave a Reply

Your email address will not be published. Required fields are marked *