ਸਿੰਘੂ ਸਰਹੱਦ ‘ਤੇ ਕਿਸਾਨ ਰੋਜ਼ਾਨਾ ਸਵੇਰ ਦੇ ਅੰਦੋਲਨ ਵਿਚ ਹਿੱਸਾ ਲੈਂਦੇ ਹਨ, ਫਿਰ ਸ਼ਾਮ ਵੇਲੇ, ਉਹ ਧਰਨੇ ਵਾਲੀ ਥਾਂ’ ਤੇ ਪੰਜਾਬੀ ਗੀਤ ਗਾ ਕੇ ਅਤੇ ਫਿਲਮਾਂ ਦੇਖ ਕੇ ਥਕਾਵਟ ਦੂਰ ਕਰਦੇ ਹਨ। ਇਸ ਦੇ ਲਈ ਬਾਰਡਰ ‘ਤੇ ਟਰੈਕਟਰ ਟਰਾਲੀ ‘ਤੇ ਵੱਡੇ ਸਪੀਕਰ ਵੀ ਲਗਾਏ ਗਏ ਹਨ। ਕਿਸਾਨ ਆਪਣੀ ਅੰਦਲੋਨ ਲਈ ਹਫਤਿਆਂ ਦੀ ਤਿਆਰੀ ਕਰਕੇ ਆਏ ਹਨ। ਇਹ ਕਿਸਾਨ ਬਾਰਡਰ ‘ਤੇ ਆਪਣੇ ਨਾਲ ਭਾਰੀ ਮਾਤਰਾ ਵਿਚ ਰਾਸ਼ਨ ਲੈ ਕੇ ਆਏ ਹਨ। ਉਨ੍ਹਾਂ ਨੂੰ ਰੋਟੀ ਬਣਾਉਣ ਵਿਚ ਮੁਸ਼ਕਲ ਨਹੀਂ ਆਉਂਦੀ, ਇਸ ਦੇ ਲਈ ਉਥੇ ਇਕ ਵੱਡੀ ਰੋਟੀ ਮਸ਼ੀਨ ਲਗਾਈ ਗਈ ਹੈ। ਇਹ ਇਕ ਘੰਟੇ ਵਿਚ 2000 ਰੋਟੀਆਂ ਬਣਾ ਸਕਦੀ ਹੈ