ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਬਾਅਦ ਕਿਸਾਨ ਸੜਕਾਂ ਅਤੇ ਰੇਲ ਗੱਡੀਆਂ ਦੀ ਲਾਈਨਾਂ ਤੇ ਬੈਠ ਕੇ ਧਰਨੇ ਦੇਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦਾ ਰੁਖ ਕੀਤਾ ਹੋਇਆ ਹੈ ਤੇ ਪਿਛਲੇ 12 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਵਿੱਚ ਕਿਸਾਨਾਂ ਦੇ ਘਰੇ ਖ਼ੁਸ਼ੀ ਵਿਆਹ ਸ਼ਾਦੀ ਦੇ ਮੌਕੇ ਵੀ ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੌਸਲੇ ਦੇ ਲਈ ਦੁਆਵਾਂ ਕੀਤੀ ਜਾਂ ਰਹੀਆਂ ਹਨ।
ਅਜਿਹਾ ਹੀ ਇਕ ਮਾਮਲਾ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਲਾੜੇ ਦੇ ਵਿਆਹ ਸਮਾਗਮ ਤੋ ਇੱਕ ਦਿਨ ਪਹਿਲਾਂ ਜਾਗੋ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ । ਜਾਗੋ ਵਿੱਚ ਪਰਿਵਾਰ ਅਤੇ ਆਏ ਹੋਏ ਰਿਸ਼ਤੇਦਾਰ ਵੱਲੋਂ ਡੀ ਜੇ ਤੇ ਕਿਸਾਨਾਂ ਵੱਲੋਂ ਹੋਰ ਗਾਣਿਆਂ ਦੀ ਬਜਾਏ ਕਿਸਾਨੀ ਦੇ ਨਾਲ ਸਬੰਧਤ ਗਾਣਿਆਂ ਤੇ ਨੱਚੇ। ਜਿਸ ਵਿੱਚ ਜੱਟਾ ਖਿੱਚ ਤਿਆਰੀ, ਪੰਗਾ ਪੈ ਗਿਆ ਸੈਂਟਰ ਨਾਲ ਗੀਤਾ ‘ਤੇ ਭੰਗੜਾ ਪਾਇਆ ਅਤੇ ਕੇਂਦਰ ਸਰਕਾਰ ਰੋਸ ਜ਼ਾਹਿਰ ਵੀ ਕੀਤਾ। ਪੰਜਾਬ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਵਿਆਹਾਂ ਸ਼ਾਦੀਆਂ ਦੇ ਮਾਹੌਲ ਵਿੱਚ ਵੀ ਕਿਸਾਨੀ ਮੁੱਦਾ ਦਾ ਅਹਿਮ ਰੋਲ ਰਹਿਣ ਲੱਗ ਪਿਆ ਹੈ । ਵਿਆਹਾਂ ਸ਼ਾਦੀਆਂ ਵਿੱਚ ਵੀ ਹੁਣ ਪਹਿਲਾਂ ਦਿੱਲੀ ਵਿੱਚ ਬੈਠੇ ਕਿਸਾਨ ਭਰਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਵਿਆਹ ਵਿੱਚ ਪਰਿਵਾਰ ਅਤੇ ਆਏ ਹੋਏ ਰਿਸ਼ਤੇਦਾਰਾਂ ਨੇ ਕੀ ਇਹ ਖ਼ੁਸ਼ੀ ਅਧੂਰੀ ਹੈ