ਵਾਸ਼ਿੰਗਟਨ, 30 ਨਵੰਬਰ 2020 : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਮਰੀਕੀ ਕੋਰਟ ਸਿਸਟਮ ‘ਤੇ ਹਮਲਾ ਬੋਲਿਆ ਹੈ। ਟਰੰਪ ਨੇ ਦੋਸ਼ ਲਾਇਆ ਹੈ ਕਿ ਸੁਪਰੀਮ ਕੋਰਟ ਉਨ•ਾਂ ਦਾ ਪੱਖ ਸੁਣਨ ਲਈ ਤਿਆਰ ਨਹੀਂ ਹੈ। ਉਨ•ਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਵੀਕਾਰ ਨਹੀਂ ਕਰ ਸਕਦੇ ਕਿ ਚੋਣਾਂ ਵਿੱਚ ਉਨ•ਾਂ ਦੀ ਹਾਰ ਹੋਈ ਹੈ। ਚੋਣ ਨਤੀਜਿਆਂ ਬਾਅਦ ਆਪਣੇ ਪਹਿਲੇ ਟੀਵੀ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਉਹ ਸਬੂਤ ਪੇਸ਼ ਕਰਨ ਦਾ ਯਤਨ ਕਰ ਰਹੇ ਹਨ, ਪਰ ਜੱਜ ਮਨਜ਼ੂਰੀ ਨਹੀਂ ਦੇ ਰਹੇ। ਟਰੰਪ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਉਹ ਮੁਕੱਦਮਾ ਦਰਜ ਕਰਾਉਣਗੇ। ਉਹ ਕਿਸੇ ਵੀ ਹਾਲ ‘ਚ ਇਹ ਨਹੀਂ ਮੰਨ ਸਕਦੇ ਕਿ ਉਹ ਚੋਣ ਹਾਰ ਗਏ ਹਨ। ਚੋਣਾਂ ਵਿੱਚ ਬਹੁਤ ਧਾਂਦਲੀਆਂ ਹੋਈਆਂ ਹਨ। ਉਨ•ਾਂ ਕਿਹਾ ਕਿ ਉਹ ਚੋਣਾਂ ਵਿੱਚ ਹੋਈਆਂ ਧਾਂਦਲੀਆਂ ਵਿਰੁੱਧ ਹਰ ਕਾਨੂੰਨੀ ਰਾਹ ਅਪਣਾਉਣਗੇ।
ਇਸ ਵਿਚਕਾਰ ਵਿਸਕਾਨਸਿਨ ਵਿੱਚ ਵੋਟਾਂ ਦੀ ਮੁੜ ਗਿਣਤੀ ਪੂਰੀ ਹੋ ਚੁੱਕੀ ਹੈ। ਮਾਮੂਲੀ ਬਦਲਾਅ ਨਾਲ ਡੈਮੋਕਰੇਟ ਜੋਅ ਬਾਇਡਨ ਨੇ ਇੱਥੇ ਟਰੰਪ ਨੂੰ ਹਰਾ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂਐਸ ਕੋਰਟ ਆਫ਼ ਅਪੀਲਜ਼ ਨੇ ਪੈਨਸਿਲਵੇਨੀਆ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਦੌਰਾਨ ਹੋਈ ਕਥਿਤ ਧਾਂਦਲੀ ਮਾਮਲੇ ਵਿੱਚ ਟਰੰਪ ਦੀ ਟੀਮ ਦੀ ਕਾਨੂੰਨੀ ਚੁਣੌਤੀ ਖਾਰਜ ਕਰ ਦਿੱਤੀ ਸੀ।