ਵਾਸ਼ਿੰਗਟਨ, 28 ਨਵੰਬਰ, 2020: ਮੁੰਬਈ 26/11 ਹਮਲੇ ਦੇ 12 ਸਾਲ ਬਾਅਦ ਅਮਰੀਕਾ ਨੇ ਇਸ ਦੇ ਸਾਜ਼ਿਸ਼ਘਾੜੇ ਅਤੇ ਲਸ਼ਕਰ ਏ ਤਾਇਬਾ ਦੇ ਅੱਤਵਾਦੀ ਸਾਜਿਦ ਮੀਰ ਦੇ ਬਾਰੇ ਵਿਚ ਸੂਚਨ ਦੇਣ ‘ਤੇ 50 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਨਿਆ ਪ੍ਰੋਗਰਾਮ ਦੇ ਲਈ ਅਮਰੀਕੀ ਐਵਾਰਡਸ ਦੁਆਰਾ ਜਾਰੀ ਬਿਆਨ ਦੇ ਮੁਤਾਬਕ ਪਾਕਿਸਤਾਨ ਸਥਿਤ ਲਸ਼ਕਰ ਅੱਤਵਾਦੀ ਸਾਜਿਦ ਮੁੰਬਈ ਅੱਤਵਾਦੀ ਹਮਲੇ ਵਿਚ ਲੋੜੀਂਦਾ ਹੈ। ਇਸ ਹਮਲੇ ਵਿਚ ਭੂਮਿਕਾ ਦੇ ਲਈ ਮੀਰ ਦੇ ਕਿਸੇ ਵੀ ਦੇਸ਼ ਵਿਚ ਸਜ਼ਾ ਜਾਂ ਗ੍ਰਿਫਤਾਰੀ ਦੀ ਸੂਚਨਾ ਦੇਣ ‘ਤੇ 50 ਲੱਖ ਡਾਲਰ ਦਿੱਤਾ ਜਾਵੇਗਾ।
26 ਨਵੰਬਰ, 2008 ਵਿਚ ਪਾਕਿਸਤਾਨ ਵਿਚ ਟਰੇÎਨਿੰਗ ਲਏ 10 ਅੱਤਵਾਦੀਆਂ ਨੇ ਮੁੰਬਈ ਵਿਚ ਹਮਲਾ ਕਰਕੇ 166 ਲੋਕਾਂ ਦੀ ਜਾਨ ਲੈ ਲਈ ਸੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ 9 ਅੱਤਵਾਦੀ ਮਾਰੇ ਗਏ ਸੀ ਅਤੇ ਇੱਕ ਅਜਮਲ ਕਸਾਬ ਜ਼ਿੰਦਾ ਫੜਿਆ ਸੀ। ਕਸਾਬ ਨੂੰ 11 ਨਵੰਬਰ 2012 ਨੁੰ ਪੁਣੇ ਦੀ ਯਰਵਦਾ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ।