ਕੁਝ ਦੇਰ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਵੱਲ ਕੂਚ ਵਿਚ ਸਿਰਫ ਪੰਜਾਬ ਦੇ ਕਿਸਾਨ ਸ਼ਾਮਲ ਹੋਏ ਹਨ। ਇਸ ਲਈ ਖੱਟਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਸ਼ਾਬਾਸ਼ ਵੀ ਦਿੱਤੀ ਪਰ ਇਹ ਬਿਆਨ ਸੁਣ ਕੇ ਹਰਿਆਣਾ ਕੇ ਕਿਸਾਨ ਅੱਗ ਬਬੂਲੇ ਹੋ ਗਏ ਤੇ ਖੁੱਲ਼੍ਹ ਕੇ ਸਾਹਮਣੇ ਆ ਗਏ।
ਦਿੱਲੀ ਸਰਹੱਦ ਉਤੇ ਪੰਜਾਬੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਕਿਸਾਨਾਂ ਨੇ ਆਖ ਦਿੱਤਾ ਕਿ ਖੱਟਰ ਦਾ ਦਾਅਵਾ ਕੋਰਾ ਝੂਠ ਹੈ। ਹਰਿਆਣਾ ਦੇ ਕਿਸਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖੁਦ ਬੈਰੀਕੇਡ ਤੋੜ ਕੇ ਪੰਜਾਬੀ ਭਰਾਵਾਂ ਦੀ ਮਦਦ ਕੀਤੀ ਤੇ ਹੁਣ ਵੀ ਨਾਲ ਖੜ੍ਹੇ ਹਨ। ਵੇਖੋ ਪੂਰੀ ਵੀਡੀਓ…