ਓਟਾਵਾ – 40 ਔਰਤਾਂ ਨੇ ਅਡਲਟ ਵੈਬਸਾਈਟ ਪੋਰਨਹੱਬ (Pornhub) ਖਿਲਾਫ ਕੇਸ ਦਾਇਰ ਕੀਤਾ ਹੈ। ਔਰਤਾਂ ਨੇ ਦੋਸ਼ ਲਾਇਆ ਕਿ ਇਸ ਸਾਈਟ ਨੇ ਸੈਕਸ ਟਰੈਫਿਕਿੰਗ (Sex Trafficking) ਆਪ੍ਰੇਸ਼ਨ ਦੇ ਰਾਹੀਂ ਮੁਨਾਫਾ ਕਮਾਇਆ ਹੈ। ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇੰਟਰਨੈਟ ‘ਤੇ ਉਨ੍ਹਾਂ ਦੀ ਨਿੱਜੀ ਫੋਟੋਆਂ ਅਤੇ ਵੀਡਿਓ ਅਪਲੋਡ ਕਰ ਦਿੱਤੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਸ ਸਾਈਟ ‘ਤੇ ਬੱਚਿਆਂ ਨਾਲ ਸੈਕਸ ਸ਼ੋਸ਼ਣ ਅਤੇ ਬਲਾਤਕਾਰ ਦੀਆਂ ਵੀਡੀਓ ਅਪਲੋਡ ਕਰਨ ਦੇ ਦੋਸ਼ ਲੱਗੇ ਸਨ। ਇਸ ਦੀ ਜਾਂਚ ਚੱਲ ਰਹੀ ਹੈ।