4 ਭਿਖਾਰੀਆਂ ਦੀ ਕਿਸਮਤ ਚਮਕੀ , ਰਾਤੋਂ-ਰਾਤ ਬਣੇ ਲੱਖਪਤੀ

ਫਰਾਂਸ ਦੇ ਇੱਕ ਸ਼ਹਿਰ ਵਿੱਚ ਚਾਰ ਭੀਖ ਮੰਗਣ ਵਾਲਿਆਂ ਨਾਲ ਐਸੀ ਹੀ ਘਟਨਾ ਵਾਪਰੀ ਹੈ।ਦਰਅਸਲ, ਕਿਸੇ ਅਜਨਬੀ ਨੇ ਉਨ੍ਹਾਂ ਨੂੰ ਸਕ੍ਰੈਚਕਾਰਡ ਦਿੱਤਾ ਅਤੇ ਉਹ ਰਾਤੋਂ-ਰਾਤ ਕਰੋੜਪਤੀ ਬਣ ਗਏ। ਫ੍ਰੈਂਚ ਦੇ ਲਾਟਰੀ ਓਪਰੇਟਰ FDJ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਜੂਏਬਾਜ਼ ਨੇ ਚਾਰ ਬੇਘਰ ਭੀਖਾਰੀਆਂ ਨੂੰ ਇੱਕ ਸਕ੍ਰੈਚਕਾਰਡ ਦਿੱਤਾ ਸੀ ਜਿਸ ਰਾਹੀਂ ਉਨ੍ਹਾਂ ਨੇ 50,000 ਯੂਰੋ ਯਾਨੀ 43 ਲੱਖ ਤੋਂ ਵੱਧ ਦੀ ਰਕਮ ਜਿੱਤ ਲਈ। ਚਾਰ ਬੇਘਰ, ਜੋ ਤੀਹ ਸਾਲਾਂ ਦੇ ਹਨ, ਫਰਾਂਸ ਦੇ ਪੱਛਮੀ ਬੰਦਰਗਾਹ ਸ਼ਹਿਰ ਬਰੇਸਟ ਵਿੱਚ ਇੱਕ ਲਾਟਰੀ ਦੁਕਾਨ ਦੇ ਬਾਹਰ ਭੀਖ ਮੰਗ ਰਹੇ ਸੀ, ਜਦੋਂ ਦੁਕਾਨ ਤੋਂ ਬਾਹਰ ਆ ਰਹੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਸਕ੍ਰੈਚਕਾਰਡ ਦਿੱਤਾ। ਉਸਨੇ ਇਹ ਕਾਰਡ ਇੱਕ ਯੂਰੋ ਵਿੱਚ ਖਰੀਦਿਆ ਸੀ। FDJ ਦੇ ਸੰਚਾਲਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਇਹ ਚਾਰੇ ਨੌਜਵਾਨਾਂ ਲਈ ਖੁਸ਼ੀ ਦੀ ਗੱਲ ਹੈ।ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਪੰਜ ਯੂਰੋ ਨਹੀਂ ਬਲਕਿ 50,000 ਯੂਰੋ ਜਿੱਤੇ ਹਨ”। ਉਨ੍ਹਾਂ ਦੱਸਿਆ ਕਿ ਚਾਰਾਂ ਨੂੰ ਲਾਟਰੀ ਦੀ ਰਕਮ ਬਰਾਬਰ ਵੰਡ ਦਿੱਤੀ ਗਈ ਹੈ।

Leave a Reply

Your email address will not be published. Required fields are marked *