ਦੂਜੀ ਵਾਰ ਪਿਤਾ ਬਣੇ ਇਰਫਾਨ ਪਠਾਨ, ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ (Irfan Pathan) ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਇਰਫਾਨ ਦਾ ਪਹਿਲਾਂ ਤੋਂ ਹੀ ਇੱਕ ਬੇਟਾ ਹੈ, ਜਿਸਦਾ ਨਾਮ ਇਮਰਾਨ ਖਾਨ ਹੈ। ਇਰਫਾਨ ਨੇ ਸਾਲ 2016 ‘ਚ ਸਾਫਾ ਬੇਗ ਨਾਲ ਵਿਆਹ ਕੀਤਾ ਸੀ, ਜੋ ਪੇਸ਼ੇ ਤੋਂ ਮਾਡਲ ਸੀ। ਸਫਾ ਦੇ ਪਿਤਾ ਸਾਊਦੀ ਅਰਬ ‘ਚ ਕਾਰੋਬਾਰੀ ਹਨ। ਇਰਫਾਨ ਪਠਾਨ ਨੇ 2016 ‘ਚ ਸਫਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਮੱਕਾ ਵਿੱਚ ਹੋਇਆ ਸੀ। ਇਸ ਵਿੱਚ ਸਿਰਫ਼ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਵੈਸੇ, ਸਫਾ ਦਾ ਪਰਿਵਾਰ ਮੂਲ ਰੂਪ ਤੋਂ ਹੈਦਰਾਬਾਦ ਦਾ ਰਹਿਣ ਵਾਲਾ ਹੈ। ਪਰ ਉਸ ਦੇ ਪਿਤਾ ਮਿਰਜ਼ਾ ਫਾਰੂਕ ਬੇਗ ਕਾਰੋਬਾਰ ਦੇ ਸਿਲਸਿਲੇ ਵਿਚ ਸਾਊਦੀ ਅਰਬ ਗਏ ਹੋਏ ਸਨ। ਸਫਾ ਦੀ ਸ਼ੁਰੂਆਤੀ ਸਿੱਖਿਆ ਜੇਦਾਹ ਦੇ ਇੰਟਰਨੈਸ਼ਨਲ ਸਕੂਲ ਵਿੱਚ ਹੋਈ।

 

Leave a Reply

Your email address will not be published. Required fields are marked *