ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਬਾਰੇ ਆਖਿਆ ਹੈ ਕਿ ਮਸਲਾ ਸਾਡੀ ਸਰਕਾਰ ਤੇ ਕਿਸਾਨਾਂ ਦਾ ਹੈ। ਇਸ ਵਿਚ ਕੋਈ ਵੀ ਨਾ ਆਵੇ, ਕਿਉਂਕਿ ਦੋਵੇਂ ਮਿਲ ਕੇ ਆਪੇ ਹੱਲ ਕੱਢ ਲੈਣਗੇ।
ਸਨੀ ਦਿਓਲ ਨੇ ਟਵੀਟ ਕਰਦੇ ਹੋਏ ਆਖਿਆ ਹੈ ਕਿ ਕੁਝ ਲੋਕ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਤੇ ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚ ਰਹੇ। ਉਨ੍ਹਾਂ ਦੀਪ ਸਿੱਧੂ ਨੂੰ ਘੇਰਦਿਆਂ ਆਖਿਆ ਕਿ ਉਹ ਚੋਣਾਂ ਸਮੇਂ ਮੇਰੇ ਨਾਲ ਸੀ ਤੇ ਹੁਣ ਲੰਮੇ ਸਮੇਂ ਤੋਂ ਮੇਰੇ ਸੰਪਰਕ ਵਿਚ ਨਹੀਂ ਹੈ।