
ਜਲੰਧਰ, (ਸੰਜੇ ਸ਼ਰਮਾ)-ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਬਣਾਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲਗਾਤਾਰ ਦੂਜੀਆਂ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਵਿੱਢਿਆ ਹੋਇਆ ਹੈ । ਕੇਂਦਰ ਸਰਕਾਰ ਦੇ ਵਿਰੋਧ ਵਿਚ ਯੂਨੀਅਨ ਵੱਲੋਂ ਲਗਾਤਾਰ ਗ੍ਰਿਫ਼ਤਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸ. ਸੁਖਜੀਤ ਸਿੰਘ ਡਰੋਲੀ ਦੀ ਅਗਵਾਈ ਹੇਠ ਸੱਤਵਾਂ ਜਥਾ ਬਾਬਾ ਬਕਾਲਾ ਤੋਂ ਜਲੰਧਰ ਪੁੱਜਣ ਤੇ ਦਿੱਲੀ ਲਈ ਜਲੰਧਰ ਤੋਂ ਰਵਾਨਾ ਹੋਇਆ । ਗ੍ਰਿਫ਼ਤਾਰੀ ਦੇਣ ਵਾਲੀਆਂ ਸਿੰਘਣੀਆਂ ਕੱਲ੍ਹ ਸਵੇਰੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸਵੇਰੇ 11 ਵਜੇ ਪਾਰਲੀਮੈਂਟ ਜਾਣ ਲਈ ਗ੍ਰਿਫ਼ਤਾਰੀਆਂ ਦੇਣਗੀਆਂ । ਜਿਨ੍ਹਾਂ ਵਿੱਚ ਬੀਬੀ ਸੁਖਜੀਤ ਕੌਰ ਸੰਧੂ , ਮਨਜੀਤ ਕੌਰ ਸਿੱਧੂ ਰਾਜਸਥਾਨ , ਪਰਮਜੀਤ ਕੌਰ ਸੰਧੂ , ਕਮਲਜੀਤ ਕੌਰ , ਹਰਜੋਤ ਕੌਰ ਸਿੱਧੂ ( ਬੱਚੀ 7 ਸਾਲ), ਭਿੰਦਰਜੀਤ ਕੌਰ , ਜੈਸਲੀਨ ਕੌਰ ਸਿੱਧੂ ( ਬੱਚੀ 2 ਸਾਲ ) , ਗੁਰਮੀਤ ਕੌਰ ਮੱਖੂ ਹਨ । ਇਸ ਗ੍ਰਿਫਤਾਰੀ ਜਥੇ ਨੂੰ ਰਵਾਨਾ ਕਰਨ ਮੌਕੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਮਨਜੀਤ ਸਿੰਘ ਰੇਰੂ , ਸੂਬੇਦਾਰ ਮੇਜਰ ਸਿੰਘ ਪੀ.ਏ.ਸੀ. ਮੈਂਬਰ , ਸੁਲੱਖਣ ਸਿੰਘ ਸ਼ਾਹਕੋਟ , ਦਰਸ਼ਨ ਸਿੰਘ ਕਲਕੱਤਾ ਸੀਨੀਅਰ ਆਗੂ , ਸ. ਕਰਤਾਰ ਸਿੰਘ ਡਰੋਲੀ , ਸ. ਪਰਮਜੀਤ ਸਿੰਘ ਨਿਮਾਜ਼ੀਪੁਰ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਜਲੰਧਰ , ਲਖਵੀਰ ਸਿੰਘ ਸੋਂਟੀ ਮੀਤ ਪ੍ਰਧਾਨ , ਅੰਮ੍ਰਿਤਪਾਲ ਸਿੰਘ ਲੌਂਗੋਵਾਲ ਮੀਤ ਪ੍ਰਧਾਨ , ਕੁਲਵਿੰਦਰ ਸਿੰਘ ਖਾਲਿਸਤਾਨੀ , ਗੁਰਪ੍ਰੀਤ ਸਿੰਘ ਲਾਟ ਵਣਜਾਰਾ (ਪੀ.ਆਰ. ਓ. ) , ਸਵਰਨ ਸਿੰਘ ਖੇੜੀਮਾਨੀਆਂ ਜਨਰਲ ਸਕੱਤਰ ਪਟਿਆਲਾ , ਪਰਗਟ ਸਿੰਘ ਮੱਖੂ ਪ੍ਰਧਾਨ ਫਿਰੋਜ਼ਪੁਰ , ਮਨਜੀਤ ਸਿੰਘ ਵਿਰਦੀ , ਜਰਨੈਲ ਸਿੰਘ ਸੰਧੂ , ਅਜੀਤ ਸਿੰਘ ਲੰਮਾ ਪਿੰਡ , ਜਸਬੀਰ ਸਿੰਘ ਮਾਨ, ਤਰਸੇਮ ਸਿੰਘ , ਮਨਜਿੰਦਰ ਸਿੰਘ, ਐਚ.ਐਸ. ਬਿੰਦਰਾ, ਗੁਰਪ੍ਰਤਾਪ ਸਿੰਘ ਅਤੇ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ।