ਜਲੰਧਰ, (ਬਿੳੂਰੋ)-ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਸਿੰਘੂ ਬਾਰਡਰ ’ਤੇ ਧਰਨੇ ’ਤੇ ਬੈਠੇ ਹੋਏ ਹਨ। ਕਿਸਾਨ ਭਰਾਵਾਂ ਨੂੰ ਹਰ ਕੋਈ ਆਪਣੇ ਵੱਲੋਂ ਬਣਦੀ ਸੇਵਾ ਨਿਭਾ ਰਹੇ ਹਨ। ਪਿਛਲੇ 25 ਦਿਨਾਂ ਤੋਂ ਲੁਧਿਆਣਾ ਟੌਲ ਪਲਾਜਾ ’ਤੇ ਅਮਨ ਈਐਚ ਕੈਂਸਰ ਅਤੇ ਕਿਡਨੀ ਹਸਪਤਾਲ ਦੇ ਡਾਕਟਰ ’ਤੇ ਸਮੂਹ ਸਟਾਫ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ। ਇਹ ਕੈਂਪ ਲਗਤਾਰ ਚਲ ਰਿਹਾ ਹੈ। ਅੰਦੌਲਨ ’ਤੇ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਮੁਫਤ ਦਵਾਈਆਂ ’ਤੇ ਚੈਕਅਪ ਕੀਤਾ ਜਾਂਦਾ ਹੈ। ਰੋਜਾਨਾ ਇਸ ਕੈਂਪ ਦਾ ਲੋਕ ਲਾਹਾ ਲੈ ਰਹੇ ਹਨ। ਇਸ ਦੌਰਾਨ ਡਾਕਟਰ ਜੇਐਸ ਗਿੱਲ ਸਮੂਹ ਸਹਿਯੋਗੀ ਸੱਜਣਾਂ ’ਤੇ ਸਟਾਫ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਦ ਤੱਕ ਹੱਕ ਨਹੀਂ ਮਿਲਦਾ ਉਦੋਂ ਤੱਕ ਕੈਂਪ ਸਾਡੇ ਵੱਲੋਂ ਲੱਗਾ ਰਹੇਗਾ।