ਰੋਹਤਕ, 6 ਦਸੰਬਰ, .2020 ਤਰੀ ਅਨਿਲ ਵਿਜ ਨੂੰ ਸਿਰਫ਼ ਪਹਿਲੀ ਖੁਰਾਕ ਦਿਤੀ ਗਈ ਸੀ। ਵਿਜ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਕੋਵੈਕਸੀਨ ਇਕ ਦੇਸੀ ਟੀਕਾ ਹੈ, ਜਿਸ ਨੂੰ ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨਾਲ ਮਿਲ ਕੇ ਭਾਰਤ ਬਾਇਓਟੇਕ ਵਿਕਸਿਤ ਕਰ ਰਹੀ ਹੈ। ਵਿਜ ਨੇ ਕੋਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣ ‘ਚ ਪਹਿਲਾ ਸਵੈ-ਸੇਵੀ ਬਣਨ ਦੀ ਪੇਸ਼ਕਸ਼ ਕੀਤੀ ਸੀ।
ਕੋਰੋਨਾ ਹੋਣ ਦੇ ਅਨਿਲ ਵਿਜ ਦੇ ਐਲਾਨ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਨੇ ਸਨਿਚਰਵਾਰ ਨੂੰ ਕਿਹਾ ਕਿ ਟੀਕੇ ਦੀ ਦੂਜੀ ਖ਼ੁਰਾਕ ਲੈਣ ਦੇ ਕੁੱਝ ਦਿਨ ਬਾਅਦ ਹੀ ਕਿਸੇ ਵਿਅਕਤੀ ‘ਚ ਐਂਟੀਬਾਡੀ ਦਾ ਨਿਰਮਾਣ ਹੁੰਦਾ ਹੈ। ਇਹ 2 ਖੁਰਾਕਾਂ ਵਾਲਾ ਟੀਕਾ ਹੈ ਅਤੇ ਮੰਤਰੀ ਨੇ ਟੀਕੇ ਦੀ ਸਿਰਫ਼ ਇਕ ਹੀ ਖੁਰਾਕ ਲਈ ਸੀ।