ਕਿਸ਼ਨਗੜ੍ਹ, ਜਲੰਧਰ :ਪਠਾਨਕੋਟ ਹਾਈਵੇ ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਵੀਰਵਾਰ ਸਵੇਰੇ ਇੱਕ ਸੈਂਟਰੋ ਕਾਰ ਸੜਕ ਕਿਨਾਰੇ ਖੜ੍ਹੇ ਇੱਟਾਂ ਨਾਲ ਭਰੇ ਟਰੱਕ ਦੇ ਪਿੱਛੇ ਜਾ ਵੜੀ ਜਿਸ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਜੰਮੂ ਨਿਵਾਸੀ ਜੋਗਿੰਦਰ ਕੁਮਾਰ ਇੱਕ ਸੈਂਟਰੋ ਕਾਰ ਫਰੀਦਾਬਾਦ ਯੂਪੀ ਤੋਂ ਲੈ ਕੇ ਜੰਮੂ ਨੂੰ ਜਾ ਰਿਹਾ ਸੀ ਜਦ ਵੀਰਵਾਰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਉਹ ਕਿਸ਼ਨਗੜ੍ਹ ਚੌਕ ਤੋਂ ਥੋੜ੍ਹੀ ਪਿੱਛੇ ਹੀ ਸੀ ਤਾਂ ਉਸ ਦੀ ਸੈਂਟਰੋ ਕਾਰ ਸੜਕ ਕਿਨਾਰੇ ਖੜ੍ਹੇ ਇੱਟਾਂ ਨਾਲ ਭਰੇ ਟਰੱਕ ਦੇ ਪਿੱਛੇ ਜਾ ਵੜੀ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ ਤੇ ਚਾਲਕ ਜੋਗਿੰਦਰ ਕੁਮਾਰ ਕਾਰ ਦੇ ‘ਚ ਬੁਰੀ ਤਰ੍ਹਾਂ ਘੁੱਟ ਹੋ ਗਿਆ ਤੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਤੇ ਉਸ ਦੀ ਬਾਅਦ ਵਿੱਚ ਮੌਤ ਹੋ ਗਈ