ਜਲੰਧਰ, (ਵਿਸ਼ਾਲ)- ਸਿਵਲ ਹਸਪਤਾਲ ਬਾਹਰ ਆਟੋ ਵਾਲੇ ਆਪਸ ‘ਚ ਭਿੜ ਗਏ। ਇੱਥੇ ਇਕ ਆਟੋ ਵਾਲੇ ‘ਤੇ ਅੌਰਤ ਨੂੰ ਥੱਪੜ ਮਾਰਨ ਦਾ ਵੀ ਦੋਸ਼ ਲੱਗਾ ਹੈ। ਝਗੜੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਲਿਆ ਕੇ ਬਿਆਨ ਦਰਜ ਕੀਤੇ ਹਨ। ਮਕਸੂਦਾਂ ਦੀ ਰਹਿਣ ਵਾਲੀ ਸੀਮਾ ਨੇ ਦੱਸਿਆ ਕਿ ਉਹ ਜੋਤੀ ਚੌਕ ਤੋਂ ਭਰਾ ਦੇ ਨਾਲ ਆਪਣੇ ਆਟੋ ‘ਚ ਸਾਮਾਨ ਰੱਖ ਕੇ ਆ ਰਹੇ ਸਨ। ਸਿਵਲ ਹਸਪਤਾਲ ਦੇ ਅੱਗੇ ਉਸ ਨੇ ਦੁਕਾਨ ਤੋਂ ਸਾਮਾਨ ਲੈਣ ਲਈ ਆਟੋ ਰੋਕਿਆ ਤੇ ਪਿੱਛੇ ਆ ਰਹੇ ਆਟੋ ਚਾਲਕ ਨੂੰ ਥੋੜੀ ਦੇਰ ਰੁਕਣ ਨੂੰ ਕਿਹਾ। ਦੁਕਾਨ ਤੋਂ ਸਾਮਾਨ ਲੈ ਕੇ ਜਦੋਂ ਵਾਪਸ ਆਈ ਤਾਂ ਵੇਖਿਆ ਕਿ ਦੂਜੇ ਆਟੋ ਵਾਲਾ ਉਸ ਦੇ ਭਰਾ ਨੂੰ ਕੁੱਟ ਰਿਹਾ ਸੀ। ਉਸ ਨੇ ਕੁੱਟਮਾਰ ਦਾ ਕਾਰਨ ਪੁੱਿਛਆ ਤਾਂ ਆਟੋ ਵਾਲੇ ਨੇ ਉਸ ਨੂੰ ਵੀ ਥੱਪੜ ਮਾਰ ਦਿੱਤਾ ਤੇ ਚੁੰਨੀ ਖਿੱਚੀ। ਇਸ ਬਾਰੇ ਉਕਤ ਆਟੋ ਵਾਲੇ ਨੇ ਕਿਹਾ ਕਿ ਉਸ ਨੇ ਸਵਾਰੀਆਂ ਉਤਾਰਨੀਆਂ ਸੀ, ਇਸ ਲਈ ਆਟੋ ਅੱਗੇ ਪਿੱਛੇ ਕਰਨ ਨੂੰ ਕਿਹਾ ਸੀ। ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਦੂਜੇ ਆਟੋ ਵਾਲੇ ਦੀਆਂ ਭੈਣ ਨੇ ਵੀ ਗਾਲੀ ਗਲੋਚ ਕੀਤੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪੁੱਜੀ ਤੇ ਆਟੋ ਵਾਲਿਆਂ ਨੂੰ ਹਿਰਾਸਤ ‘ਚ ਲੈ ਕੇ ਥਾਣੇ ਲੈ ਆਈ। ਪੁਲਿਸ ਮੁਤਾਬਕ ਦੋਵੇਂ ਹੀ ਆਟੋ ਚਲਾਉਂਦੇ ਹਨ। ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ