ਜਲੰਧਰ, (ਸੰਜੇ ਸ਼ਰਮਾ)-ਚਾਰ ਮਰਲਾ ਮਾਡਲ ਹਾਊਸ ਵਿਚ ਉਸ ਵੇਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਗਿਆ ਜਦੋ ਮੁਹੱਲਾਵਾਸੀਆਂ ਵਲੋ ਖੁਦ ਆਪਣੇ ਖਰਚੇ ਤੇ ਰੱਖ ਰਖਾਅ ਕੀਤੀ ਜਾ ਰਹੀ ਚਾਰ ਮਰਲਾ ਟੈਕੀ ਵਾਲੀ ਪਾਰਕ ਦੇ ਬਾਹਰ ਨਗਰ ਨਿਗਮ ਵਲੋ ਕੂੜੇ ਦੇ ਢੇਰ ਲਗਾ ਦਿੱਤਾ ਗਏ। ਇਸ ਦੀ ਭਣਕ ਲੱਗਦਿਆ ਹੀ ਇਲਾਕਾਵਾਸੀ ਤੁਰੰਤ ਇਕੱਠੇ ਹੋ ਗਏ ਅਤੇ ਕੂੜੇ ਨੂੰ ਹਟਾਉਣ ਬਾਰੇ ਕਿਹਾ। ਜਾਣਕਾਰੀ ਦਿੰਦੇ ਹੋਏ ਸ ਅਮਰੀਕ ਸਿੰਘ ਮੀਕਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕਾਵਾਸੀਆਂ ਨੇ ਸੂਚਨਾ ਦਿੱਤੀ ਕਿ ਨਿਗਮ ਦੀਆਂ ਗੱਡੀਆਂ ਪਾਰਕ ਦੇ ਬਾਹਰ ਕੂੜੇ ਦਾ ਢੇਰ ਲਗਾ ਰਹੀਆਂ ਹਨ ਉਹ ਤੁਰੰਤ ਮੌਕੇ ਤੇ ਪੁੱਜੇ ਅਤੇ ਕਰਮਚਾਰੀ ਨੂੰ ਸਾਫ਼ ਸੁਥਰੀ ਪਾਰਕ ਅਤੇ ਇਲਾਕੇ ਦੇ ਬਾਹਰ ਕੂੜਾ ਨਾ ਸੁੱਟਣ ਬਾਰੇ ਕਿਹਾ। ਏਨੇ ਨੂੰ ਇਲਾਕਾਵਾਸੀ ਵੀ ਇਕੱਠੇ ਹੋ ਗਏ ਅਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆ ਨਿਗਮ ਦੇ ਕਰਮਚਾਰੀਆਂ ਨੂੰ ਸਾਫ਼ ਸੁਥਰੀ ਜਗ੍ਹਾਂ ਤੇ ਲਗਾਇਆ ਕੂੜੇ ਦਾ ਢੇਰ ਚੁੱਕ ਦਿੱਤਾ। ਜਾਣਕਾਰੀ ਮੁਤਾਬਿਕ ਇਹ ਕੂਡਾਂ ਦੁਸਹਿਰਾ ਗਰਾਊਡ ਮਾਡਲ ਹਾਊਸ ਲਾਗਲੇ ਡੰਪ ਤੋ ਚੁਕਿਆ ਗਿਆ ਸੀ ਜਿਸ ਦੀ ਕਿ ਅੱਜ ਇੰਨਸਪੈਕਸਨ ਸੀ। ਲੋਕ ਕਹਿ ਰਹੇ ਸਨ ਇਕ ਡੰਪ ਵਾਲੀ ਜਗ੍ਹਾਂ ਤੋ ਕੂੜਾ ਚੁੱਕ ਕੇ ਇਕ ਸਾਫ਼ ਸੁਥਰੀ ਅਤੇ ਸੰਘਣੀ ਆਬਾਦੀ ਵਿਚ ਕੂੜਾ ਦੇ ਢੇਰ ਲਗਾਉਣਾ ਕਿਥੋ ਦੀ ਅਕਲਮੰਦੀ ਹੈ ਅਤੇ ਨਿਗਮ ਮੁਹੱਲਾ ਵਿਚ ਕੂੜੇ ਦੇ ਢੇਰ ਲਗਾ ਕੇ ਕਿ ਸਾਬਤ ਕਰਨਾ ਚਾਹੁੰਦਾ ਸੀ। ਸਭ ਤੋ ਵੱਡੀ ਗੱਲ ਜਿਸ ਜਗ੍ਹਾਂ ਨਿਗਮ ਵਲੋ ਕੂੜਾ ਸੁੱਟਿਆ ਜਾ ਰਿਹਾ ਸੀ ਉਹ ਪਾਰਕ ਇਲਾਕਾ ਕੌਸਲਰ ਉਕਾਰ ਰਾਜੀਵ ਟਿੱਕਾ ਦੇ ਘਰ ਦੇ ਨਜਦੀਕ ਹੈ। ਇਕ ਪਾਸੇ ਜਿਥੇ ਨਿਗਮ ਵੱਖ ਵੱਖ ਜਗ੍ਹਾਂ ਤੇ ਕੈਪ ਲਗਾ ਕੇ ਸਫ਼ਾਈ ਅਭਿਆਨ ਚਲਾ ਰਿਹਾ ਹੈ ਉਥੇ ਨਿਗਮ ਵਲੋ ਅਜਿਹੀ ਕਾਰਵਾਈ ਲੋਕਾਂ ਦੀ ਸਮਝ ਵਿਚ ਨਹੀ.ਆਈ। ਇਸ ਮੌਕੇ ਕੋਸਲਰ ਉਕਾਰ ਰਾਜੀਵ ਟਿੱਕਾ, ਸ ਅਮਰੀਕ ਸਿੰਘ ਮੀਕਾ ਇੰਚਾਰਜ਼ ਆਮ ਆਦਮੀ ਪਾਰਟੀ, ਰਜਨੀਸ਼ ਕੁਮਾਰ ਡਾਇਰੇਕਟਰ ਸਿ਼ਵ ਰਾਮ ਕਲਾ ਮੰਚ ਰਾਮ ਲੀਲਾ ਕਮੇਟੀ, ਹਰਸ ਸਹਿਗਲ, ਪ੍ਰੀਤਮ ਸਿੰਘ ਮਨੀ, ਕਾਲਾ ਭੰਡਾਰੀ, ਬੋਬੀ ਭੰਡਾਰੀ ਸਮੇਤ ਇਲਾਕਾਵਾਸੀ ਹਾਜਰ ਸਨ।