ਅੱਜ ਤੋਂ ਖੁੱਲ੍ਹੀ ਮਠਿਆਈ ਨੂੰ ਲੈ ਕੇ ਨਿਯਮ ਬਦਲ ਗਏ ਹਨ। ਅੱਜ ਤੋਂ ਜੇਕਰ ਤੁਸੀਂ ਖੁੱਲ੍ਹੀ ਮਠਿਆਈ ਖਰੀਦਣ ਜਾ ਰਹੇ ਹੋ ਤਾਂ ਤਹਾਨੂੰ ਇਹ ਜਾਣਕਾਰੀ ਮਿਲ ਜਾਏਗੀ ਕਿ ਮਠਿਆਈ ਕਦੋਂ ਦੀ ਬਣੀ ਹੈ ਤੇ ਇਸ ਦਾ ਇਸਤੇਮਾਲ ਕਦੋਂ ਤਕ ਕੀਤਾ ਜਾ ਸਕਦਾ ਹੈ। ਉਪਭੋਗਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਖਾਧ ਸੁਰੱਖਿਆ ਤੇ ਮਾਪਦੰਡ ਨੇ ਇਹ ਫੈਸਲਾ ਲਿਆ ਹੈ। FSSAI ਨੇ ਹੁਕਮ ਦਿੱਤਾ ਹੈ ਕਿ ਮਠਿਆਈ ਦੇ ਕਾਊਂਟਰ ‘ਤੇ ਮਠਿਆਈ ਬਣਾਉਣ ਦੀ ਡੇਟ ਨਾਲ ਹੀ ਉਨ੍ਹਾਂ ਦੀ ਐਕਸਪਾਇਰੀ ਡੇਟ ਵੀ ਲਿਖੀ ਹੋਣੀ ਚਾਹੀਦੀ ਹੈ। ਮਠਿਆਈ ਦੀ ਟ੍ਰੇਅ ਤੇ ਕਾਊਂਟਰ ‘ਤੇ ਹੁਣ ਤਾਰੀਖ ਲਿਖਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਨਿਯਮਾਂ ਦੇ ਉਲੰਘਣ ‘ਤੇ ਦੋ ਲੱਖ ਦਾ ਜ਼ੁਰਮਾਨਾ ਕਈ ਕਾਰੋਬਾਰੀ ਜੇਕਰ FSSAI ਦੇ ਹੁਕਮਾਂ ਦਾ ਪਾਲਣ ਨਹੀਂ ਕਰਦੇ ਤਾਂ ਉਸ ‘ਤੇ ਦੋ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ।