ਦਿਲਜੀਤ ਦੋਸਾਂਝ ਵੱਲੋਂ ਕਿਸਾਨਾਂ ਦੀ ਹਾਲਤ ਅਤੇ ਹਾਥਰਸ ਗੈਂਗ ਰੇਪ ਦੇ ਮੱਦੇਨਜ਼ਰ ਸਾਂਝੀ ਕੀਤੀ ਜਜ਼ਬਾਤੀ ਨਜ਼ਮ ..ਪਤਾ ਤੁਹਾਨੂੰ ਹੋਣਾ ਜਨਾਬ ਤੇ ਬੀ ਜੇ ਪੀ ਨੇਤਾਵਾਂ ਨੇ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ . ਬੀ ਜੇ ਪੀ ਦੇ ਸਿੱਖ ਨੇਤਾ ਆਰ ਪੀ ਸਿੰਘ ਨੇ ਤਾਂ ਦੋਸਾਂਝ ਦੇ ਟਵੀਟ ਦਾ ਜਵਾਬ ਉਸੇ ਕਾਵਿਮਈ ਲਹਿਜ਼ੇ ‘ਚ ਹੀ ਕੀਤੇ ਟਵੀਟ ਰਹੀ ਦਿੱਤਾ ਹੈ . ਰੋਮਨ ਲਿਪੀ ਰਾਹੀਂ ਪੰਜਾਬੀ ‘ਚ ਕੀਤੇ ਇਸ ਟਵੀਟ ਦੇ ਕਈ ਲਫ਼ਜ਼ ਠੀਕ ਤਰ੍ਹਾਂ ਨਹੀਂ ਲਿਖੇ ਹੋਏ ਇਸ ਲਈ ਅਸੀਂ ਇਸ ਨੂੰ ਗੁਰਮੁਖੀ’ਚ ਵੀ ਦੇ ਰਹੇ ਹਾਂ .