ਜਲੰਧਰ, (ਵਿਸ਼ਾਲ /ਰੋਜਾਨਾ ਆਜਤਕ)-ਪੰਜਾਬ ਵਿੱਚ ਲਾਗੂ ਸ਼ਨਿਚਰਵਾਰ ਦਾ ਵੀਕੈਂਡ ਲਾਕਡਾਊਨ ਸਰਕਾਰ ਨੇ ਅੱਜ ਖ਼ਤਮ ਕਰ ਦਿੱਤਾ ਹੈ। ਹੁਣ ਸਿਰਫ਼ ਐਤਵਾਰ ਨੂੰ ਹੀ ਲਾਕਡਾਊਨ ਰਹੇਗਾ। ਇਸ ਦੇ ਨਾਲ ਹੀ ਦੁਕਾਨ ਖੋਲ੍ਹਣ ਦਾ ਸਮਾਂ ਵੀ ਵਧਾ ਦਿੱਤਾ ਹੈ। ਪਹਿਲਾਂ ਸਾਰੀਆਂ ਦੁਕਾਨਾਂ ਸ਼ਾਮ ਸੱਤ ਵਜੇ ਤਕ ਹੀ ਖੁੱਲ੍ਹਦਗੀਆਂ ਸਨ, ਜੋ ਹੁਣ ਉਨ੍ਹਾਂ ਨੂੰ ਖੋਲ੍ਹਣ ਦਾ ਸਮਾਂ ਵਧਾ ਕੇ 9 ਵਜੇ ਤਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਟਲ ਅਤੇ ਰੈਸਟੋਰੈਂਟ ਹਫ਼ਤਾਭਰ ਖੁੱਲ੍ਹੇ ਰਹਿਣਗੇ। ਜ਼ਿਕਰਯੋਗ ਹੈ ਕਿ ਵੀਕੈਂਡ ਲਾਕਡਾਊਨ ਨੂੰ ਲੈ ਕੇ ਲੋਕਾਂ ਵਿੱਚ ਖ਼ਾਸ ਕਰਕੇ ਵਪਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਸੀ। ਕਈ ਜਗ੍ਹਾ ਵਪਾਰੀਆਂ ਨੇ ਆਪਣਾ ਕੰਮ ਵੀ ਬੰਦ ਰੱਖਿਆ ਸੀ। ਸ਼ਨਿਚਰਵਾਰ ਦਾ ਲਾਕਡਾਊਨ ਖ਼ਤਮ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।