ਪਰਾਲੀ ਪ੍ਰਬੰਧਨ ‘ਚ ਸਹਿਕਾਰੀ ਸਭਾਵਾਂ ਦੀ ਅਹਿਮ ਭੁਮਿਕਾ

ਜਲੰਧਰ, (ਵਿਸ਼ਾਲ/ ਰੋਜਾਨਾ ਆਜਤਕ)- ਜਲੰਧਰ ਦੀਆਂ ਸਹਿਕਾਰੀ ਸਭਾਵਾਂ ਪਿੰਡਾਂ ਵਿਚ ਪਰਾਲੀ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਤੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ‘ਚ ਵਿਆਪਕ ਯੋਗਦਾਨ ਪਾ ਰਹੀਆਂ ਹਨ। ਜ਼ਿਲ੍ਹੇ ‘ਚ 189 ਸਹਿਕਾਰੀ ਸਭਾਵਾਂ ਹਨ ਤੇ ਲਗਭਗ 32000 ਕਿਸਾਨ ਇਨ੍ਹਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਸੁਸਾਇਟੀਆਂ ਨੇ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਸੁਪਰ ਸੀਡਰ, ਮਲਚਰ, ਹੈਪੀ ਸੀਡਰ, ਜੀਰੋ-ਡਰਿੱਲ, ਰੋਟਾਵੇਟਰ, ਚੋਪਰ ਰੋਟੋ ਸੀਡ ਡਰਿੱਲ ਸਮੇਤ 783 ਅਤਿ-ਆਧੁਨਿਕ ਮਸ਼ੀਨਾਂ ਪ੍ਰਰਾਪਤ ਕੀਤੀਆਂ ਹਨ। ਵਿਭਾਗ ਵੱਲੋਂ ਸੁਸਾਇਟੀਆਂ ਨੂੰ ਉਪਕਰਣਾਂ ‘ਤੇ 80 ਫ਼ੀਸਦੀ ਸਬਸਿਡੀ ਮੁਹੱਈਆ ਕੀਤੀ ਜਾ ਰਹੀ ਹੈ, ਜੋ ਪਰਾਲੀ ਸਾੜਨ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਮਦਾਰਾ, ਅਥੋਲਾ, ਮਹਿਸਾਮਪੁਰ, ਪੱਦੀ ਖਾਲਸਾ, ਨੌਗੱਜਾ, ਸਰਾਏ-ਖਾਸ, ਦੇਸਲਪੁਰ ਸਮੇਤ ਕਈ ਸਹਿਕਾਰੀ ਸਭਾਵਾਂ ਆਪਣੇ ਖੇਤਰਾਂ ਦੇ ਕਿਸਾਨਾਂ ਨੂੰ ਨਾ ਸਿਰਫ ਇਹ ਮਸ਼ੀਨਾਂ ਮੁਹੱਈਆ ਕਰਵਾ ਰਹੀਆਂ ਹਨ ਸਗੋਂ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਵੀ ਫੈਲਾਅ ਰਹੀਆਂ ਹਨ। ਸੁਸਾਇਟੀ ਦੇ ਸਕੱਤਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਅਨੁਸਾਰ ਸੁਸਾਇਟੀ ਖੇਤੀਬਾੜੀ ਵਿਭਾਗ ਤੋਂ ਸੁਪਰ ਸੀਡਰ ਮਸ਼ੀਨਾਂ ਵੀ ਖਰੀਦ ਰਹੀ ਹੈ। ਇਸੇ ਤਰ੍ਹਾਂ ਪਿਛਲੇ ਦੋ ਸਾਲਾਂ ਦੌਰਾਨ ਅਥੋਲਾ ਸਹਿਕਾਰੀ ਸੁਸਾਇਟੀ ਨੂੰ ਰੋਟਾਵੇਟਰ, ਆਰਐੱਮਬੀ ਪਲੋਅ ਤੇ ਮਲਚਰ ਵਰਗੀਆਂ ਮਸ਼ੀਨਾਂ ਪ੍ਰਰਾਪਤ ਹੋਈਆਂ ਹਨ। ਸੁਸਾਇਟੀ ਵੱਲੋਂ ਕਿਸਾਨਾਂ ਨੂੰ ਟਰੈਕਟਰਾਂ ਦੇ ਨਾਲ ਮਸ਼ੀਨਾਂ ਨਾਮਾਤਰ ਕਿਰਾਏ ‘ਤੇ ਦਿੱਤੀਆਂ ਜਾਂਦੀਆਂ ਹਨ। ਮਹਿਸਾਮਪੁਰ ਸਹਿਕਾਰੀ ਸਭਾ ਦੇ 150 ਕਿਸਾਨ ਹਨ ਅਤੇ ਇਸ ਸੁਸਾਇਟੀ ਨੇ ਵਿਭਾਗ ਤੋਂ ਸੁਪਰ ਸੀਡਰ, ਹੈਪੀ ਸੀਡਰ ਤੇ ਮਲਚਰ ਪ੍ਰਰਾਪਤ ਕੀਤਾ ਹੈ। ਨੌਗੱਜਾ ਸੁਸਾਇਟੀ ਨੌਗੱਜਾ, ਕਾਲਾ ਬਾਹੀਆਂ, ਮੰਡ ਮੌੜ ਪਿੰਡਾਂ ਦੇ 200 ਕਿਸਾਨਾਂ ਨੂੰ ਕਿਰਾਏ ਉਤੇ ਮਸ਼ੀਨਾਂ ਦੀ ਸਪਲਾਈ ਕਰ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਸਬੰਧੀ ਸਮੁੱਚੀਆਂ 783 ਮਸ਼ੀਨਾਂ ਪੂਰੀ ਸਮਰੱਥਾ ਨਾਲ ਵਰਤੀਆਂ ਜਾਣ । ਉਨ੍ਹਾਂ ਕਿਹਾ ਕਿ ਸਮੂਹ ਸੁਸਾਇਟੀਆਂ ਦੇ ਸਕੱਤਰ, ਸਰਪੰਚ ਵੱਖ-ਵੱਖ ਮਸ਼ੀਨਾਂ ਦੀ ਵਰਤੋਂ ਪਹਿਲ ਦੇ ਅਧਾਰ ‘ਤੇ ਕਰਨੀ ਯਕੀਨੀ ਬਣਾਉਣ ਤਾਂ ਜੋ ਕੋਈ ਮਸ਼ੀਨ ਅਣਵਰਤੀ ਨਾ ਰਹੇ

Leave a Reply

Your email address will not be published. Required fields are marked *