ਗਵਾਲੀਅਰ, 12 ਦਸੰਬਰ,2020. : ਮੱਧਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿਚ ਇਕ 14 ਸਾਲਾ ਲੜਕੀ ਦਾ ਵਿਆਹ ਰੋਕੇ ਜਾਣ ‘ਤੇ ਲਾੜੇ ਨੇ 12 ਸਾਲਾ ਸਾਲੀ ਨੂੰ ਅਗਵਾ ਕਰ ਲਿਆ। ਬਾਅਦ ਵਿਚ ਪੁਲਿਸ ਨੇ ਅਗਵਾ ਕੀਤੀ ਸਾਲੀ ਨੂੰ ਤਾਂ ਲੱਭ ਲਿਆ ਲੇਕਿਨ ਲਾੜਾ ਫਰਾਰ ਹੋ ਗਿਆ। ਘਟਨਾ ਇਸ ਤਰ੍ਹਾਂ ਹੈ ਕਿ ਮੁਰੈਨਾ ਜ਼ਿਲ੍ਹੇ ਦੀ ਪੋਰਸਾ ਤਹਿਸੀਲ ਦੇ ਪਿੰਡ ਵਿਚ ਸਤੀਸ਼ ਪੁੱਤਰ ਰਾਮਪ੍ਰਕਾਸ਼ ਸਖਬਾਰ ਦੀ 14 ਸਾਲਾ ਸੱਤ ਮਹੀਨੇ ਦੀ ਧੀ ਦਾ ਵਿਆਹ ਸ਼ਿਓਪੁਰ ਜ਼ਿਲ੍ਹੇ ਦੇ ਵਿਜੇਪੁਰ ਨਿਵਾਸੀ ਵਿਨੋਦ ਨਾਲ ਤੈਅ ਹੋÎਇਆ ਸੀ। ਰਾਤ ਵੇਲੇ ਸਤੀਸ਼ ਦੇ ਘਰ ਬਾਰਾਤ ਆ ਗਈ। ਇਸੇ ਦੌਰਾਨ ਪ੍ਰਸ਼ਾਸਨ ਨੂੰ ਕਿਸੇ ਨੇ ਵਿਆਹ ਹੋਣ ਦੀ ਸੂਚਨਾ ਦਿੱਤੀ। ਮੁਰੈਨਾ ਤੋਂ ਤੁਰੰਤ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਚਾਈਲਡ ਲਾਈਨ ਦੀ ਟੀਮ ਪੋਰਸਾ ਥਾਣਾ ਪੁਲਿਸ ਪਿੰਡ ਪੁੱਜੀ ਅਤੇ ਵਿਆਹ ਨੂੰ ਰੁਕਵਾ ਦਿੱਤਾ।
ਅਚਾਨਕ ਵਿਆਹ ਰੋਕੇ ਜਾਣ ‘ਤੇ ਲਾੜੇ ਨੇ ਅਪਣਾ ਅਪਮਾਨ ਸਮਝਿਆ। ਕਿਉਂਕਿ ਇਹ ਰਿਸ਼ਤਾ ਦੁਲਹਨ ਦੀ ਰਿਸ਼ਤੇਦਾਰ ਨੇ ਕਰਾਇਆ ਸੀ। ਇਸ ਲਈ ਲਾੜੇ ਨੇ ਸ਼ਕੁੰਤਲਾ ਦੇ ਨਾਲ ਮਿਲ ਕੇ ਦੁਲਹਨ ਦੀ 12 ਸਾਲਾ ਛੋਟੀ ਭੈਣ ਨੂੰ ਅਗਵਾ ਕਰ ਲਿਆ। ਉਨ੍ਹਾਂ ਦੀ ਯੋਜਨਾ ਸੀ ਕਿ ਦੁਲਹਨ ਨੂੰ ਪੁਲਿਸ ਲੈ ਗਈ ਹੈ ਹੁਣ ਉਹ ਲਾੜੇ ਦਾ ਵਿਆਹ ਉਸ ਦੀ ਛੋਟੀ ਭੈਣ ਨਾਲ ਕਰਵਾ ਦੇਣ।