ਚੰਡੀਗੜ੍ਹ, 10 ਦਸੰਬਰ, 2020 : ਚੰਡੀਗੜ੍ਹ ਵਾਸੀਆਂ ਲਈ ਇੱਕ ਚੰਗੀ ਖ਼ਬਰ ਹੈ ਕਿ ਹੁਣ ਉਹ ਸੈਕਟਰ 42 ਵਿਚਲੀ ਝੀਲ ਵਿਚ ਬੋਟਿੰਗ ਦਾ ਆਨੰਦ ਲੈ ਸਕਣਗੇ। ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਛੇਤੀ ਹੀ ਇਹ ਕਾਰਜ ਸਿਰੇ ਚਾੜ੍ਹੇਗੀ। ਜਾਣਕਾਰੀ ਅਨੁਸਾਰ ਇੱਥੇ 2 ਅਤੇ 4 ਸੀਟਰ ਪੈਡਲ ਕਿਸ਼ਤੀ ਚਲਾਉਣ ਦੀ ਯੋਜਨਾ ਹੈ।