ਓਟਾਵਾ 1 ਦਸੰਬਰ, 2020: ਜਿਵੇਂ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕੇ ਕੋਰੋਨਾ ਵਾਇਰਸ ਚਾਰੇ ਪਾਸੇ ਫ਼ੈਲ ਚੁਕਾ ਹੈ, ਇਕ ਵਾਰ ਤਾਂ ਇਸ ਉਤੇ ਕਾਬੂ ਪਾ ਲਿਆ ਸੀ ਪਰ ਹਾਲੇ ਇਹ ਪੂਰੀ ਤਰਾਂ ਕਾਬੂ ਵਿਚ ਨਹੀਂ ਆ ਸਕਿਆ, ਕੈਨੇਡਾ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। 24 ਘੰਟਿਆਂ ਦੌਰਾਨ ਕੈਨੇਡਾ ਵਿਚ ਕੋਰੋਨਾ ਦੇ ਲਗਭਗ 6 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪੂਰੇ ਕੈਨੇਡਾ ਵਿਚ 3,74,051 ਲੋਕ ਕੋਰੋਨਾ ਦੇ ਲਪੇਟ ਵਿਚ ਆ ਚੁੱਕੇ ਹਨ ਜਦਕਿ 12,076 ਲੋਕ ਦੇ ਜਾਣ ਜਾ ਚੁਕੀ ਹੈ
ਕੈਨੇਡਾ ਦਾ ਸਿਹਤ ਮੰਤਰਾਲਾ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ ਕਿ ਜੇਕਰ ਇਹ ਹੀ ਹਾਲ ਰਿਹਾ ਤਾਂ ਕ੍ਰਿਸਮਸ ਤੱਕ ਹਰ ਰੋਜ਼ 4000 ਮਰੀਜ਼ਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਜਾ ਸਕਦਾ ਹੈ।
2000 ਮਰੀਜ਼ਾਂ ਦਾ ਕੈਨੇਡਾ ਦੇ ਹਸਪਤਾਲਾਂ ਵਿਚ ਇਲ਼ਾਜ ਚੱਲ ਰਿਹਾ ਸੀ, ਜਿਨ੍ਹਾਂ ਵਿਚੋਂ ਤਕਰੀਬਨ 450 ਦੀ ਹਾਲਤ ਗੰਭੀਰ ਸੀ। ਸਰਕਾਰ ਵਲੋਂ ਕੋਰੋਨਾ ਨੂੰ ਕਾਬੂ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।