ਜਲੰਧਰ, (‘ਸੰਜੇ ਸ਼ਰਮਾ/ਟਿੰਕੂ ਕੋਮਲ)-ਕਰੋਨਾ ਵਾਇਰਸ ਦੇ ਦੌਰਾਨ ਲੱਗੇ ਲਾਕਡਾਊਨ ਕਾਰਨ ਲੋਕਾਂ ਦੀ ਰੋਜੀ ਰੋਟੀ ‘ਤੇ ਕਾਫੀ ਪ੍ਰਭਾਵ ਪਿਆ ਹੈ। ਲਗਾਤਾਰ ਜਰੂਰਤ ਸਬੰਧੀ ਚੀਜਾਂ ਦੇ ਰੇਟ ਵੱਧਦੇ ਜਾ ਰਹੇ ਹਨ। ਸਰਕਾਰ ਆਪਣੇ ਵੱਲੋਂ ਦਾਅਵੇ ਬਥੇਰੇ ਕਰ ਰਹੇ ਹਨ। ਸਾਰੇ ਹੀ ਦਾਅਵੇ ਆਮ ਜਨਤਾ ਤੋਂ ਦੂਰ ਹਨ। ਗੜ੍ਹਾ ਵਿਖੇ ਇਕ ਵਿਅਕਤੀ ਨੇ ਕੁਲਫੀ ਵੇਚਣ ਦਾ ਨਵਾਂ ਅੰਦਾਜ ਲੱਭਿਆ। ਉਹ ਆਪਣੇ ਰੇਹੜੀ ‘ਤੇ ਸਪੀਕਰ ਲਗਾ ਕੇ ਲੋਕਾਂ ਨੂੰ ਗੀਤ ਗਾ ਕੇ ਸੁਣਾ ਰਿਹਾ ‘ਤੇ ਨਾਲ ਹੀ ਕੁਲਫੀ ਵੇਚਦਾ ਨਜ਼ਰ ਆਇਆ। ਜਦੋਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਅਖਿਲੇਸ਼ ਨਾਮਕ ਵਿਅਕਤੀ ਦਾ ਕਹਿਣਾ ਸੀ ਕਿ ਕੰਮ ਬਿਲਕੁਲ ਨਹੀਂ ਹੈ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਵੀ ਨਹੀਂ ਪੈਂਦੀ ਪਰ ਅਜਿਹਾ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕਰਕੇ ਚਲ ਰਿਹਾ ਹੈ।