ਟੋਰਾਂਟੋ, 21 ਅਕਤੂਬਰ 2020 : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਵਿਚਕਾਰ ਉਨਟਾਰੀਓ ਨੇ ਕੋਵਿਡ-19 ਐਮਰਜੰਸੀ ਦੇ ਕਈ ਹੁਕਮਾਂ ਵਿੱਚ 21 ਨਵੰਬਰ ਤੱਕ ਵਾਧਾ ਕਰ ਦਿੱਤਾ ਹੈ।
ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਵਾਧਾ ਰੀਓਪਨਿੰਗ ਉਨਟਾਰੀਓ ਐਕਟ (ਆਰਓਏ) ਅਧੀਨ ਸਾਰੇ ਹੁਕਮਾਂ ‘ਤੇ ਲਾਗੂ ਹੋਵੇਗਾ। ਸਿਵਾਏ ਉਨ•ਾਂ ਨਿਯਮਾਂ ਦੇ ਜੋ ਹਾਈਡਰੋ ਦੀਆਂ ਕੀਮਤਾਂ ਅਤੇ ਇਲੈਕਟ੍ਰਾਨਿਕ ਨਿੱਜੀ ਸਿਹਤ ਜਾਣਕਾਰੀ ਤੱਕ ਪਹੁੰਚ ਦੇ ਨਾਲ ਸੌਦਾ ਕਰਦੇ ਹਨ। ਆਰਓਏ ਅਧੀਨ ਹੁਕਮਾਂ ਵਿੱਚ ਜਨਤਕ ਸਮਾਗਮਾਂ, ਵਪਾਰ ਬੰਦ ਕਰਨਾ ਅਤੇ ਹਸਪਤਾਲਾਂ ਜਾਂ ਲੌਂਗ-ਟਰਮ ਕੇਅਰ ਹੋਮਜ਼ ਵਿੱਚ ਪ੍ਰਕੋਪ ਦੇ ਪ੍ਰਬੰਧ ‘ਤੇ ਨਿਯਮਾਂ ਨੂੰ ਲਾਗੂ ਕਰਨ ਦੀ ਸੂਬੇ ਦੀ ਸਮਰੱਥਾ ਸ਼ਾਮਲ ਹੈ। ਇਨ•ਾਂ ਹੁਕਮਾਂ ਵਿੱਚ ਕੀਤੇ ਵਾਧੇ ਨਾਲ ਟੋਰਾਂਟੋ, ਪੀਲ ਰੀਜਨ, ਔਟਾਵਾ ਅਤੇ ਯੌਰਕ ਰੀਜਨ ‘ਚ ਤਬਦੀਲੀ ਨਹੀਂ ਕੀਤੀ ਜਾ ਸਕਦੀ, ਜਿਸ ਨਾਲ ਉਹ ਸੋਧੇ ਹੋਏ ਪੜਾਅ 2 ਵਿੱਚ ਰਹਿਣ ਲਈ ਮਜਬੂਰ ਹੋ ਜਾਣ।