ਟੋਰਾਂਟੋ, 21 ਅਕਤੂਬਰ 2020: ਉਨਟਾਰੀਓ ਵਿੱਚ 2020-21 ਦੌਰਾਨ 20 ਨਵੇਂ ਸਕੂਲ ਅਤੇ 8 ਪਰਮਾਨੈਂਟ ਸਕੂਲ ਬਣਾਉਣ ਲਈ 550 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। ਇਸ ਨਾਲ 16 ਹਜ਼ਾਰ ਵਿਦਿਆਰਥੀਆਂ ਦੀ ਪੜ•ਾਈ ਲਈ ਨਵੀਆਂ ਥਾਂਵਾਂ ਅਤੇ 870 ਨਵੀਆਂ ਲਾਇਸੰਸ ਸ਼ੁਧਾ ਚਾਈਲਡ ਕੇਅਰ ਸਪੇਸਜ਼ ਬਣਨਗੀਆਂ, ਜਿਸ ਨਾਲ ਮੌਡਰਨ ਸਕੂਲ ਬਣਾਉਣ ਅਤੇ ਉਨ•ਾਂ ਵਿੱਚ ਸੁਧਾਰ ਕਰਨ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲੇਗਾ।
ਇਸ ਦਾ ਐਲਾਨ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਟੋਰਾਂਟੋ ਦੇ ਲਾਰੇਟੋ ਐਬੇ ਕੈਥੋਲਿਕ ਸੈਕੰਡਰੀ ਸਕੂਲ ਵਿਖੇ ਕੀਤਾ। ਇਸ ਮੌਕੇ ਉਨ•ਾਂ ਨਾਲ ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਅਤੇ ਇਗਲਿੰਟਨ-ਲਾਰੈਂਸ ਦੇ ਐਮਪੀਪੀ ਰੌਬਿਨ ਮਾਰਟਿਨ ਵੀ ਮੌਜੂਦ ਸਨ।
ਪ੍ਰੀਮੀਅਰ ਅੱਜ ਇੱਥੇ ਟੋਰਾਂਟੋ ਕੈਥੋਲਿਕ ਡਿਸਟ੍ਰਿਕ ਸਕੂਲ ਬੋਰਡ ਨੂੰ ਕੈਪੀਟਲ ਪ੍ਰਿਓਰਿਟੀਜ਼ ਪ੍ਰੋਗਰਾਮ ਤਹਿਤ 24 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕਰਨ ਲਈ ਪੁੱਜੇ ਸਨ, ਜਿਸ ਨਾਲ ਇੱਥੇ 620 ਨਵੇਂ ਵਿਦਿਆਰਥੀਆਂ ਦੀ ਪੜ•ਾਈ ਲਈ ਇਮਾਰਤੀ ਢਾਂਚੇ ਵਿੱਚ ਸੁਧਾਰ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਐਮਪੀਪੀ ਮਾਰਟਿਨ ਨੇ ਕਿਹਾ ਕਿ ਲਾਰੇਟੋ ਐਬੇ ਕੈਥੋਲਿਕ ਸੈਕੰਡਰੀ ਸਕੂਲ ਟੋਰਾਂਟੋ ਦੀਆਂ ਸਭ ਤੋਂ ਪੁਰਾਣੀਆਂ ਇਤਿਹਾਸਕ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਹੈ। ਤਾਜ਼ਾ ਨਿਵੇਸ਼ ਨਾਲ ਇੱਥੇ 620 ਨਵੇਂ ਵਿਦਿਆਰਥੀਆਂ ਦੀ ਪੜ•ਾਈ ਲਈ ਪ੍ਰਬੰਧ ਕੀਤਾ ਜਾਵੇਗਾ, ਜਿਸ ਦੇ ਲਈ ਵਿਦਿਆਰਥੀਆਂ ਅਤੇ ਸਟਾਫ਼ ਵਾਸਤੇ ਮੌਡਰਨ ਕਲਾਸ ਰੂਮ ਬਣਾਉਣ ਤੋਂ ਇਲਾਵਾ ਹੋਰ ਸਹੂਲਤਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ।