ਗੋਏਅਰ (GoAir) ਨੇ ਵੀਰਵਾਰ ਨੂੰ ਇਕ ਸੀਨੀਅਰ ਪਾਇਲਟ ਨੂੰ ਬਰਖਾਸਤ ਕਰ ਦਿੱਤਾ, ਜਿਸ ਨੇ ਟਵਿਟਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਪਮਾਨਜਨਕ ਟਿੱਪਣੀਆਂ (Derogatory Remarks) ਕੀਤੀਆਂ ਸਨ। ਪਾਇਲਟ ਮਿੱਕੀ ਮਲਿਕ ਵੱਲੋਂ ਸ਼ਨੀਵਾਰ ਨੂੰ ਕੀਤੇ ਗਏ ਇਤਰਾਜ਼ਯੋਗ ਟਵੀਟ ਬਾਰੇ ਪੁੱਛੇ ਜਾਣ ‘ਤੇ ਏਅਰ ਲਾਈਨ ਦੇ ਬੁਲਾਰੇ ਨੇ ਕਿਹਾ, ਗੋਏਅਰ ਨੇ ਕੈਪਟਨ ਦੀਆਂ ਸੇਵਾਵਾਂ ਨੂੰ ਤੁਰਤ ਪ੍ਰਭਾਵ ਨਾਲ ਖਤਮ ਕਰ ਦਿੱਤਾ ਹੈ। ਵੀਰਵਾਰ ਨੂੰ ਪ੍ਰਧਾਨ ਮੰਤਰੀ ਬਾਰੇ ਟਿੱਪਣੀ ਕਰਨ ਵਾਲੇ ਕੈਪਟਨ ਮਲਿਕ ਨੇ ਇਤਰਾਜ਼ਯੋਗ ਟਵੀਟ ਹਟਾ ਲਏ ਅਤੇ ਟਵਿੱਟਰ ‘ਤੇ ਉਨ੍ਹਾਂ ਦੇ ਖਾਤੇ ਨੂੰ ਲਾਕ ਕਰ ਦਿੱਤਾ।