ਪੀਐਮਜੀ ਹਸਪਤਾਲ ’ਚ ਨਵਜੰਮੇ ਬੱਚੇ ਨੂੰ ਤੰਦਰੁਸਤ ਕਰਕੇ ਘਰ ਭੇਜਿਆ

ਜਲੰਧਰ, (ਸੰਜੇ ਸ਼ਰਮਾ)-ਕਪੂਰਥਲਾ ਚੌਂਕ ਲਾਗੇ ਸਥਿਤ ਪੀਐਮਜੀ ਹਸਪਤਾਲ ’ਚ ਦਾਖਲ ਸਮੇਂ ਤੋਂ ਪਹਿਲਾਂ ਨਵਜਾਤ ਬੱਚਾ ਠੀਕ ਕਰਕੇ ਘਰ ਭੇਜਿਆ। ਜਦੋਂ ਬੱਚੇ ਨੂੰ ਹਸਪਾਤਲ ਵਿਚ ਦਾਖਲ ਕੀਤਾ ਉਸ ਸਮੇਂ ਭਾਰ ਇਕ ਕਿਲੋ ਗ੍ਰਾਮ ਸੀ। ਹਸਪਤਾਲ ’ਚ ਛੁੱਟੀ ਸਮੇਂ ਬੱਚੇ ਦਾ ਵਜਨ ਇਕ ਕਿਲੋ ਛੇ ਗ੍ਰਾਮ ਸੀ। ਡਾ. ਸੁਰਜੀਤ ਕੌਰ ਮਦਾਨ ਨੇ ਦੱਸਿਆ ਕਿ ਬੱਚਿਆਂ ਦੀ ਦੇਖਭਾਲ ਸਾਡੀ ਟੀਮ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ। ਹਰ ਵੀਰਵਾਰ ਹਸਪਤਾਲ ’ਚ ਮੁਫਤ ਬੱਚਿਆਂ ਦਾ ਕੈਂਪ ਵੀ ਲਗਾਇਆ ਜਾਂਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ ਕਾਰਡ ਸੁਵਿਧਾ ਵੀ ਉਪਲਬਧ ਹੈ।

Leave a Reply

Your email address will not be published. Required fields are marked *