ਬੱਚਿਆਂ ਦੇ ਚਿਹਰੇ ਖਿੜੇ, 10 ਮਹੀਨੇ ਬਾਅਦ ਪਹਿਲੀ ਵਾਰ ਲੱਗੀਆਂ 1st ਤੇ 2nd ਦੀਆਂ ਕਲਾਸਾ

ਜਲੰਧਰ, (ਵਿਸ਼ਾਲ)- ਜ਼ਿਲ੍ਹੇ ਦੇ ਸਕੂਲਾਂ ਵਿਚ ਸੋਮਵਾਰ ਨੂੰ ਨੰਨ੍ਹੇ ਮੁੰਨ੍ਹੇ ਬੱਚਿਆਂ ਦੇ ਚਿਹਰਿਆਂ ’ਤੇ ਚਮਕ ਦਿਖਾਈ ਦਿੱਤੀ। ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਵੇਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਹਿਲੀ ਅਤੇ ਦੂਜੀ ਦੀਆਂ ਕਲਾਸਾਂ ਦੀ ਸ਼ੁਰੂਆਤ ਹੋਈ। ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਪਹਿਲੇ ਦਿਨ 10 ਤੋਂ 15 ਫੀਸਦ ਰਹੀ। ਪਹਿਲੇ ਦਿਨ ਦੀ ਸ਼ੁਰੂਆਤ ਵਿਚ ਅਧਿਆਪਕਾਂ ਨੇ ਬੱਚਿਆਂ ਦਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਬੱਚਿਆਂ ਨੂੰ ਸਰੀਰਕ ਦੂਰੀ ਦੇ ਹਿਸਾਬ ਨਾਲ ਬੈਠਣ, ਚਲਣ ਅਤੇ ਕਿਸੇ ਤੋਂ ਕੋਈ ਚੀਜ਼ ਨਾ ਲੈਣ ਦੇ ਸਬੰਧ ਵਿਚ ਦੱਸਿਆ ਗਿਆ।ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ’ਚ ਹੋਈ ਪੀਟੀਐਮ ਦੌਰਾਨ ਉਨ੍ਹਾਂ ਨੇ ਮਾਪਿਆਂ ਤੋਂ ਸਹਿਮਤੀ ਲੈ ਲਈ ਸੀ। ਜੋ ਮਾਪੇ ਬੱਚਿਆਂ ਨੂੰ ਭੇਜਣ ਲਈ ਰਜ਼ਾਮੰਦ ਸਨ, ਉਨ੍ਹਾਂ ਨੇ ਮੌਕੇ ’ਤੇ ਹੀ ਕੰਸੈਂਟ ਲੈਟਰ ’ਤੇ ਦਸਤਖ਼ਤ ਕਰ ਦਿੱਤੇ ਸਰਕਾਰ ਦੇ ਹੁਕਮ ਮਿਲਣ ਤੋਂ ਬਾਅਦ ਮਾਪਿਆਂ ਨੇ ਸੰਪਰਕ ਕਰਕੇ ਕਲਾਸਾਂ ਖੋਲ੍ਹਣ ਦੀ ਤਿਆਰੀ ਕਰ ਦਿੱਤੀ ਗਈ ਸੀ। ਬੱਚਿਆਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਬਾਰੇ ਦੱਸਿਆ ਗਿਆ ਹੈ।

Leave a Reply

Your email address will not be published. Required fields are marked *