ਜਲੰਧਰ,(ਵਿਸ਼ਾਲ) ਵਾਰਡ 71 ‘ਚ ਨਹਿਰ ਦੇ ਆਸ ਪਾਸ ਪੈਂਦੇ ਇਲਾਕੇ ਅਮਰ ਨਗਰ, ਨਿਊ ਅਮਰ ਨਗਰ ਅਤੇ ਸ਼ਾਮ ਨਗਰ ਦੀਆਂ ਨਵੀਆਂ ਸੜਕਾਂ ਬਣਾਉਣ ਦਾ ਉਦਘਾਟਨ ਹਲਕਾ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਤੇ ਪਤੀ ਪ੍ਰਰੀਤ ਖਾਲਸਾ ਵੱਲੋਂ ਇਲਾਕੇ ਦੇ ਵਿਅਕਤੀ ਬਿਮਲ ਭਰਦਵਾਜ ਦੇ ਹੱਥੋਂ ਕਰਵਾਇਆ ਗਿਆ। ਵਾਰਡ ਦੀ ਕੌਂਸਲਰ ਸਤਿੰਦਰਜੀਤ ਕੌਰ ਖਾਲਸਾ ਦੀ ਪਤੀ ਪ੍ਰਰੀਤ ਖਾਲਸਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਜਾਂ ਨਿਰਮਾਣ ਵਿਧਾਇਕ ਫੰਡ ਰਾਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕਾਂ ਰਤਨ ਨਗਰ ਪੁਲੀ ਤੋਂ ਸ਼ਾਮ ਨਗਰ ਰੇਲਵੇ ਲਾਈਨਾ ਦੇ ਨਾਲ ਬਣਨ ਜਾ ਰਹੀਆ ਹਨ। ਤੇ ਇਨ੍ਹਾਂ ਸੜਕਾਂ ਨੂੰ ਅਮਰ ਨਗਰ, ਨਿਊ ਅਮਰ ਨਗਰ ਸਾਮ ਨਗਰ, ਸ਼ੀਤਲ ਨਗਰ ਅਤੇ ਨਿਊ ਸ਼ੀਤਲ ਨਗਰ ਨੂੰ ਜੀ.ਟੀ.ਰੋਡ ਵਾਲੀ ਸੜਕ ਨਾਲ ਜੋੜਿਆ ਜਾਵੇਗਾ। ਇਲਾਕਾ ਨਿਵਾਸੀਆਂ ਨੇ ਵਿਧਾਇਕ ਬਾਵਾ ਹੈਨਰੀ ਨੂੰ ਆਪਣੀਆਂ ਹੋਰ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਜਿਸ ਸਬੰਧੀ ਵਿਧਾਇਕ ਬਾਵਾ ਹੈਨਰੀ ਨੇ ਇਲਾਕਾ ਨਿਵਾਸੀਆਂ ਨੂੰ ਸਮੱਸਿਆਵਾਂ ਜੱਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਬਾਵਾ ਹੈਨਰੀ ਨੇ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾਇਆ ਕਿ ਨਹਿਰ ਦੇ ਇਰਦ ਗਿਰਦ ਸੁੰਦਰੀਕਰਨ ਬਹੁਤ ਜਲਦ ਕੀਤਾ ਜਾ ਰਿਹਾ ਹੈ ਜੋ ਕਿ ਲੋਕਾਂ ਲਈ ਸੈਰਗਾਹ ਬਣੇਗੀ। ਇਸ ਮੌਕੇ ਨਰੇਸ਼ ਵਰਮਾ, ਰਸਪਾਲ ਸਿੰਘ, ਹਰੀ ਸਿੰਘ, ਬਲਵੀਰ ਸਿੰਘ, ਜਸਵੰਤ ਸਿੰਘ, ਚੰਦਰ ਕਾਂਤਾ, ਰਚਨਾ, ਸਿਮਰਨਪ੍ਰਰੀਤ ਸਿੰਘ ਬਵੇਜਾ, ਜੋਗਿੰਦਰ ਪਾਲ, ਮੱਖਣ, ਸਤਨਾਮ ਸਿੰਘ, ਜਗਤਰਾਜ, ਹਰਭਜਨ ਸਿੰਘ, ਟਿੱਕਾ, ਬਬੀ ਪ੍ਰਧਾਨ, ਮੈਨੂੰ ਪਟਿਆਲ, ਦਲਜੀਤ ਸਿੰਘ, ਰਜੇਸ ਜੈਨ, ਜਗੀਰ ਕੌਰ, ਚੰਪਾ ਰਾਣੀ, ਨਿਲਮ, ਲਕਸ਼ਮੀ, ਨਿਮੋ ਆਦਿ ਹਾਜ਼ਰ ਸਨ