ਯੂਡੀਆਈਡੀ ਸਕੀਮ ਤਹਿਤ 11 ਬਲਾਕਾਂ ‘ਚ ‘ਫਾਰਮ ਕੁਲੈਕਸ਼ਨ’ ਕੈਂਪ ਪਹਿਲੀ ਨੂੰ

ਜਲੰਧਰ,(ਵਿਸ਼ਾਲ) ਵਿਲੱਖਣ ਅਪੰਗਤਾ ਪਛਾਣ ਪੱਤਰ (ਯੂਨੀਕ ਡਿਸਏਬਿਲਟੀ ਆਈਡੀ ਕਾਰਡ) ਸਕੀਮ ਅਧੀਨ ਜਲੰਧਰ ਦੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਨ ਦੀ ਆਪਣੀ ਰਣਨੀਤੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1 ਫਰਵਰੀ ਨੂੰ 11 ਬਲਾਕਾਂ ‘ਚੋਂ ਹਰੇਕ ਵਿੱਚ ‘ ਫਾਰਮ ਕੁਲੈਕਸਨ’ ਕੈਂਪ ਲਗਾਏ ਜਾਣਗੇ। ਇਹ ‘ਫਾਰਮ ਕੁਲੈਕਸ਼ਨ’ ਕੈਂਪ ਜਲੰਧਰ ਪੂਰਬੀ, ਜਲੰਧਰ ਪੱਛਮੀ, ਆਦਮਪੁਰ, ਸਾਹਕੋਟ, ਰੁੜਕਾ ਕਲਾਂ, ਮਹਿਤਪੁਰ, ਨੂਰਮਹਿਲ, ਲੋਹੀਆਂ, ਭੋਗਪੁਰ, ਫਿਲੌਰ ਅਤੇ ਨਕੋਦਰ ਬਲਾਕਾਂ ਵਿਚ ਪੈਂਦੇ ਕਮਿਊਨਿਟੀ/ਪ੍ਰਰਾਇਮਰੀ ਹੈਲਥ ਸੈਂਟਰਾਂ ਵਿਚ ਲਗਾਏ ਜਾਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 1 ਫਰਵਰੀ ਨੂੰ ਲੱਗਣ ਵਾਲੇ ਇਨ੍ਹਾਂ ਕੈਂਪਾਂ ਵਿਚ ਅਧਿਕਾਰੀਆਂ ਵੱਲੋਂ ਸਿਰਫ਼ ਫਾਰਮ ਇਕੱਤਰ ਕੀਤੇ ਜਾਣਗੇ ਅਤੇ ਬਾਅਦ ਵਿੱਚ ਹਰੇਕ ਬਲਾਕ ‘ਚ ਆਉਣ ਵਾਲੇ ਦਿਨਾਂ ਵਿਚ ਮੈਗਾ ਮੈਡੀਕਲ ਜਾਂਚ ਕੈਂਪ ਵੱਖਰੇ ਤੌਰ ‘ਤੇ ਲਾਏ ਜਾਣਗੇ। ਨਕੋਦਰ ‘ਚ ਪਹਿਲਾ ਮੈਡੀਕਲ ਜਾਂਚ ਕੈਂਪ 3 ਫਰਵਰੀ ਨੂੰ ਲਗਾਇਆ ਜਾਵੇਗਾ, ਜਿੱਥੇ ਮਾਹਰ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਬਾਅਦ ‘ਚ ਅਪੰਗਤਾ ਸਰਟੀਫਿਕੇਟ ਅਤੇ ਯੂਡੀਆਈਡੀ ਕਾਰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਯੂਡੀਆਈਡੀ ਕਾਰਡ ਲਈ ਰਜਿਸਟਰੇਸ਼ਨ ਵਾਸਤੇ ਆਪਣਾ ਆਧਾਰ ਕਾਰਡ, ਵੋਟਰ ਕਾਰਡ ਜਾਂ ਉਮਰ ਦਾ ਕੋਈ ਪ੍ਰਮਾਣ, ਪਾਸਪੋਰਟ ਸਾਈਜ਼ ਫੋਟੋ ਅਤੇ ਹੋਰ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ। ਸਿਵਲ ਹਸਪਤਾਲ ਵਿੱਚ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਆਰਥੋਪੈਡਿਕਸ, ਈਐਨਟੀ ਅਤੇ ਅੱਖਾਂ ਦੇ ਮਾਹਰ, ਮਨੋਰੋਗ ਵਿਗਿਆਨੀ ਹੋਰਾਂ ਮਾਹਰਾਂ ਦੇ ਇੱਕ ਪੈਨਲ ਵੱਲੋਂ ਬਿਨੈਕਾਰਾਂ ਦੀ ਸਰੀਰਕ ਤੌਰ ‘ਤੇ ਜਾਂਚ ਕੀਤੀ ਜਾਂਦੀ ਹੈ। ਇਸ ਮੌਕੇ ਐਸ.ਡੀ.ਐਮ. ਰਾਹੁਲ ਸਿੰਧੂ, ਗੌਤਮ ਜੈਨ, ਵਿਨੀਤ ਕੁਮਾਰ, ਸੰਜੀਵ ਕੁਮਾਰ ਸ਼ਰਮਾ ਤੇ ਡਾ. ਜੈ ਇੰਦਰ ਸਿੰਘ, ਸਹਾਇਕ ਕਮਿਸਨਰ ਹਰਦੀਪ ਸਿੰਘ ਤੇ ਹੋਰ ਮੌਜੂਦ ਸਨ।

Leave a Reply

Your email address will not be published. Required fields are marked *