ਔਰਤ ਦਾ ਪਰਸ ਕੱਢ ਕੇ ਭੱਜ ਰਹੀ ਅੌਰਤ ਕਾਬੂ

ਜਲੰਧਰ,(ਵਿਸ਼ਾਲ )ਪਿੰਡ ਬੱਲਾਂ ਤੋਂ ਖ਼ਰੀਦਦਾਰੀ ਕਰਨ ਆਈਆਂ ਅੌਰਤਾਂ ਦਾ ਰੈਣਕ ਬਾਜ਼ਾਰ ਵਿਚ ਇਕ ਅੌਰਤ ਪਰਸ ਕੱਢ ਕੇ ਭੱਜਣ ਲੱਗੀ ਤਾਂ ਉਨ੍ਹਾਂ ਵਿਚੋਂ ਇਕ ਅੌਰਤ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਚੰਗੀ ਤਰ੍ਹਾਂ ਿਛੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਬਾਅਦ ‘ਚ ਉਨ੍ਹਾਂ ਅੌਰਤਾਂ ਵੱਲੋਂ ਹੀ ਕੋਈ ਕਾਰਵਾਈ ਨਾ ਕਰਵਾਉਣ ਦਾ ਕਹਿ ਕੇ ਉਸ ਅੌਰਤ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਦਿੱਤੀ।ਜਾਣਕਾਰੀ ਅਨੁਸਾਰ ਬੱਲਾਂ ਵਾਸੀ ਸੁਰਿੰਦਰ ਕੌਰ ਆਪਣੀ ਦੇਵਰਾਨੀ ਨਾਲ ਆਪਣੇ ਘਰ ‘ਚ ਜਾਗੋ ਦੇ ਪ੍ਰਰੋਗਰਾਮ ਲਈ ਸਾਮਾਨ ਖ਼ਰੀਦਣ ਲਈ ਰੈਣਕ ਬਾਜ਼ਾਰ ‘ਚ ਆਈ ਸੀ। ਜਦ ਉਹ ਜਾਗੋ ਦੇ ਸਾਮਾਨ ਲੈਣ ਲਈ ਦੁਕਾਨ ਦੀ ਉਪਰਲੀ ਮੰਜ਼ਿਲ ‘ਤੇ ਪਹੁੰਚੀ ਤਾਂ ਉਸ ਦੀ ਦੇਵਰਾਨੀ ਨੇ ਦੇਖਿਆ ਕਿ ਉਸ ਦੇ ਬੈਗ ਦੀ ਜ਼ਿੱਪ ਖੁੱਲ੍ਹੀ ਹੋਈ ਹੈ ਅਤੇ ਉਸ ਵਿਚ ਪਿਆ ਉਸ ਦਾ ਪਰਸ ਗ਼ਾਇਬ ਸੀ। ਇਸ ਬਾਰੇ ਉਸ ਨੇ ਆਪਣੀ ਜੇਠਾਣੀ ਸੁਰਿੰਦਰ ਕੌਰ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਇਕ ਅੌਰਤ ਜਾਣ ਬੁੱਝ ਕੇ ਉਨ੍ਹਾਂ ਵਿਚ ਵਾਰ-ਵਾਰ ਵੱਜ ਰਹੀ ਸੀ, ਹੋ ਸਕਦਾ ਹੈ ਉਸ ਨੇ ਹੀ ਇਹ ਪਰਸ ਕੱਿਢਆ ਹੋਵੇ। ਇੰਨਾ ਕਹਿੰਦੇ ਹੀ ਉਹ ਹੇਠਾਂ ਉਤਰੇ ਅਤੇ ਉਸ ਅੌਰਤ ਨੂੰ ਕੁਝ ਦੂਰ ਤੋਂ ਹੀ ਕਾਬੂ ਕਰ ਲਿਆ ਅਤੇ ਉਸ ਦੀ ਚੰਗੀ ਤਰ੍ਹਾਂ ਿਛੱਤਰ ਪਰੇਡ ਕੀਤੀ ਤਾਂ ਉਸ ਨੇ ਉਨ੍ਹਾਂ ਦਾ ਪਰਸ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੂੰ ਥਾਣੇ ਲੈ ਗਏ। ਥਾਣੇ ਜਾ ਕੇ ਬੱਲਾ ਵਾਸੀ ਅੌਰਤਾਂ ਨੇ ਕੋਈ ਕਾਰਵਾਈ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਪੁਲਿਸ ਚੋਰੀ ਕਰਨ ਵਾਲੀ ਅੌਰਤ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

Leave a Reply

Your email address will not be published. Required fields are marked *