ਅੰਮ੍ਰਿਤਸਰ: ਮੰਗਲਵਾਰ ਦੇਰ ਰਾਤ ਰਾਜਾਸਾਂਸੀ ਅਧੀਨ ਪੈਂਦੇ ਕੁੱਕੜਾ ਵਾਲਾ ਫਿਲਿੰਗ ਸਟੇਸ਼ਨ ’ਤੇ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ’ਤੇ ਸਵਾਰ 6 ਲੁਟੇਰਿਆਂ ਨੇ ਪਿਸਤੌਲ ਅਤੇ ਦਾਤਰ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਜਾਂਦੇ ਹੋਏ ਸਿਕਓਰਿਟੀ ਗਾਰਡ ਦੀ ਦੋਨਾਲੀ ਅਤੇ ਮੈਨੇਜਰ ਮ੍ਰਿਦੁਲ ਸ਼ਰਮਾ ਦੀ ਜੇਬ ਵਿਚ ਪਏ ਸੱਤ ਹਜ਼ਾਰ ਰੁਪਏ ਲੁੱਟ ਕੇ ਹਵਾਈ ਅੱਡੇ ਵੱਲ ਫਰਾਰ ਹੋ ਗਏ। ਘਟਨਾ ਮੌਕੇ ‘ਤੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਦੂਜੇ ਪਾਸੇ ਐਸਪੀ ਗੌਰਵ ਤੌਰਾ ਨੇ ਕਿਹਾ ਕਿ ਲੁੱਟਾਂ ਖੋਹਾਂ ਦੇ ਮਾਮਲਿਆਂ ਵਿੱਚ ਜਲਦੀ ਹੀ ਲੁਟੇਰਿਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।